ਜਾਫਰ 150 ਰਣਜੀ ਮੈਚ ਖੇਡਣ ਵਾਲੇ ਬਣੇ ਪਹਿਲੇ ਖਿਡਾਰੀ

12/09/2019 8:14:37 PM

ਵਿਜੈਵਾੜਾ— ਅਨੁਭਵੀ ਬੱਲੇਬਾਜ਼ ਵਸੀਮ ਜਾਫਰ ਸੋਮਵਾਰ ਨੂੰ 150 ਰਣਜੀ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ। ਪਿਛਲੇ 2 ਸਾਲਾ 'ਚ ਵਿਦਰਭ ਨੂੰ ਖਿਤਾਬ ਦਿਵਾਉਣ 'ਚ ਅਹਿਮ ਭੂਮੀਕਾ ਨਿਭਾਊਣ ਵਾਲੇ 41 ਸਾਲਾ ਜਾਫਰ ਨੂੰ ਆਧਰਾ ਪ੍ਰਦੇਸ਼ ਵਿਰੁੱਧ ਗਰੁੱਪ 'ਏ' 'ਚ ਇਹ ਉਪਲੱਬਧੀ ਹਾਸਲ ਕੀਤੀ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਜਾਫਰ ਫਸਟ ਕਲਾਸ ਕ੍ਰਿਕਟ 'ਚ 20,000 ਦੌੜਾਂ ਪੂਰੀਆਂ ਕਰਨ ਤੋਂ ਕੇਵਲ 853 ਦੌੜਾਂ ਪਿੱਛੇ ਹਨ। ਸਭ ਤੋਂ ਜ਼ਿਆਦਾ ਰਣਜੀ ਟਰਾਫੀ ਮੈਚ ਖੇਡਣ ਦੇ ਮਾਮਲੇ 'ਚ ਜਾਫਰ ਤੋਂ ਬਾਅਦ ਮੱਧ ਪ੍ਰਦੇਸ਼ ਦੇ ਦੇਵੇਂਦਰ ਬੁੰਦੇਲਾ ਦਾ ਨੰਬਰ ਆਉਂਦਾ ਹੈ, ਜਿਸ ਨੇ 145 ਮੈਚ ਖੇਡੇ ਹਨ।


ਅਮੋਲ ਮਜੂਮਦਾਰ 136 ਮੈਚ ਖੇਡ ਕੇ ਤੀਜੇ ਸਥਆਨ 'ਤੇ ਹੈ। ਜਾਫਰ ਦੇ ਕੁਲ 253 ਫਸਟ ਕਲਾਸ ਮੈਚ ਖੇਡੇ ਹਨ, ਜਿਸ 'ਚ ਉਸਦੇ ਨਾਂ 'ਤੇ 19,147 ਦੌੜਾਂ ਦਰਜ ਹਨ। ਉਸ ਨੇ 57 ਸੈਂਕੜੇ ਤੇ 88 ਅਰਧ ਸੈਂਕੜੇ ਲਗਾਏ ਹਨ। ਆਂਧਰਾ ਦੇ ਵਿਰੁੱਧ ਮੈਚ 'ਚ ਉਸ ਨੂੰ ਪਹਿਲੇ ਦਿਨ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਆਂਧਰਾ ਦੀ ਟੀਮ ਕਪਤਾਨ ਹਨੁਮਾ ਵਿਹਾਰੀ ਦੇ 83 ਦੌੜਾਂ ਦੇ ਬਾਵਜੂਦ ਪਹਿਲੀ ਪਾਰੀ 'ਚ 211 ਦੌੜਾਂ 'ਤੇ ਢੇਰ ਹੋ ਗਈ। ਵਿਦਰਭ ਨੇ ਇਸ ਦੇ ਜਵਾਬ ਦਿਨ ਦਾ ਖੇਡ ਖਤਮ ਹੋਣ ਤਕ ਬਿਨ੍ਹਾ ਵਿਕਟ ਗੁਆਏ 26 ਦੌੜਾਂ ਬਣਾ ਲਈਆਂ ਸਨ।

Gurdeep Singh

This news is Content Editor Gurdeep Singh