ਜਡੇਜਾ ਨੇ ਸ਼ਾਸਤਰੀ ਨਾਲ ਬਿਤਾਇਆ ਸਮਾਂ, ਟੀਮ ਨੇ ਕੀਤਾ ਆਰਾਮ

08/09/2017 5:16:06 AM

ਕੋਲੰਬੋ— ਤੀਜੇ ਟੈਸਟ ਮੈਚ 'ਚੋਂ ਮੁਅੱਤਲ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਮੰਗਲਵਾਰ ਮੁੱਖ ਕੋਚ ਰਵੀ ਸ਼ਾਸਤਰੀ ਨਾਲ ਗੱਲ ਕਰਦਿਆਂ ਦੇਖਿਆ ਗਿਆ, ਜਦਕਿ ਭਾਰਤੀ ਕ੍ਰਿਕਟ ਟੀਮ ਨੇ ਦੂਜੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਆਰਾਮ ਕੀਤਾ। 
ਮੈਚ 'ਚੋਂ ਬਾਹਰ ਹੋਣ ਦੀ ਨਿਰਾਸ਼ਾ ਵਿਚਾਲੇ ਜਡੇਜਾ ਨੇ ਸ਼ਾਸਤਰੀ ਤੇ ਸਹਿਯੋਗੀ ਸਟਾਫ ਦੇ ਹੋਰਨਾਂ ਮੈਂਬਰਾਂ ਨਾਲ ਆਪਣੀ ਸ਼ਾਮ ਬਿਤਾਈ। ਹਾਲਾਂਕਿ ਇਹ ਨਹੀਂ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਕੀ ਗੱਲ ਹੋਈ ਪਰ ਸ਼ਾਸਤਰੀ ਨੂੰ ਖਿਡਾਰੀਆਂ ਨੂੰ ਉਨ੍ਹਾਂ ਦੇ ਮੁਸ਼ਕਿਲ ਦੌਰ 'ਚ ਉਤਸ਼ਾਹਿਤ ਕਰਨ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਬਾਕੀ ਭਾਰਤੀ ਖਿਡਾਰੀਆਂ ਨੇ ਆਪਣਾ ਜ਼ਿਆਦਾ ਸਮਾਂ ਹੋਟਲ 'ਚ ਬਿਤਾਇਆ ਤੇ ਫਿਰ ਉਹ ਬਾਹਰ ਘੁੰਮਣ ਲਈ ਨਿਕਲ ਗਏ।