IPL ਟੀਮ KKR ਨੂੰ ਲੱਗਾ ਵੱਡਾ ਝਟਕਾ, ਇਸ ਦਿੱਗਜ ਨੇ ਛੱਡਿਆ ਟੀਮ ਦਾ ਸਾਥ

07/14/2019 4:02:10 PM

ਨਵੀਂ ਦਿੱਲੀ— ਸਾਊਥ ਅਫਰੀਕਾ ਦੇ ਸਾਬਕਾ ਦਿੱਗਜ ਖਿਡਾਰੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਭਾਵ ਕੇ.ਕੇ.ਆਰ. ਦੇ ਹੈੱਡ ਕੋਚ ਜੈਕ ਕੈਲਿਸ ਨੇ ਅਸਤੀਫਾ ਦੇ ਦਿੱਤਾ ਹੈ। ਐਤਵਾਰ 14 ਜੁਲਾਈ ਨੂੰ ਕੇ.ਕੇ.ਆਰ. ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜੈਕ ਕੈਲਿਸ ਦੇ ਨਾਲ-ਨਾਲ ਦੂਜੇ ਸਪੋਰਟ ਸਟਾਫ ਨੇ ਵੀ ਫ੍ਰੈਂਚਾਈਜ਼ੀ ਨੂੰ ਅਲਵਿਦਾ ਕਹਿ ਦਿੱਤਾ ਹੈ। ਜੈਕ ਕੈਲਿਸ ਤੋਂ ਇਲਾਵਾ ਸਹਾਇਕ ਕੋਚ ਸਾਈਮਨ ਕੈਟਿਚ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਸਾਊਥ ਅਫਰੀਕਾ ਦੇ ਸਾਬਕਾ ਦਿੱਗਜ ਆਲਰਾਊਂਡਰ ਜੈਕ ਕੈਲਿਸ ਨੇ 2011 'ਚ ਕੇ.ਕੇ.ਆਰ. ਦੇ ਨਾਲ ਬਤੌਰ ਖਿਡਾਰੀ ਆਪਣਾ ਨਾਤਾ ਜੋੜਿਆ ਸੀ। ਇਸ ਦੇ ਬਾਅਦ ਦੇ ਕੁਝ ਸਾਲ ਖੇਡਣ ਦੇ ਬਾਅਦ ਉਹ ਹੈੱਡ ਕੋਚ ਬਣ ਗਏ। 9 ਸਾਲ ਤੋਂ ਉਹ ਟੀਮ ਦੇ ਨਾਲ ਸਨ।

ਜੈਕ ਕੈਲਿਸ ਨੇ 400 ਦੌੜਾਂ ਬਣਾਕੇ 15 ਵਿਕਟਾਂ ਝਟਕਾਕੇ ਟੀਮ ਨੂੰ ਟੀਮ ਨੂੰ ਆਈ.ਪੀ.ਐੱਲ. ਚੈਂਪੀਅਨ ਬਣਾਉਣ 'ਚ ਮਦਦ ਕੀਤੀ ਸੀ। ਸਾਲ 2012 'ਚ ਗੌਤਮ ਗੰਭੀਰ ਦੀ ਕਪਤਾਨੀ 'ਚ ਟੀਮ ਨੇ ਸੀ.ਐੱਸ.ਕੇ. ਨੂੰ ਹਰਾਇਆ ਸੀ। ਇਸ ਦੇ ਦੋ ਸਾਲ ਬਾਅਦ ਕੇ.ਕੇ.ਆਰ. ਇਕ ਵਾਰ ਫਿਰ ਚੈਂਪੀਅਨ ਬਣੀ ਪਰ ਸਾਲ 2015 'ਚ ਜੈਕ ਕੈਲਿਸ ਫ੍ਰੈਂਚਾਈਜ਼ੀ ਨਾਲ ਬੈਟਿੰਗ ਕੰਸਲਟੈਂਟ ਜੁੜੇ। ਕੇ.ਕੇ.ਆਰ. ਦੇ ਸੀ.ਈ.ਓ. ਵੇਂਕੀ ਮੈਸੂਰ ਨੇ ਜੈਕ ਕੈਲਿਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਕੇ.ਕੇ.ਆਰ. ਫੈਮਿਲੀ ਦੇ ਅਹਿਮ ਮੈਂਬਰ ਸਨ। ਦੂਜੇ ਪਾਸੇ ਜੈਕ ਕੈਲਿਸ ਨੇ ਕਿਹਾ, '' ਉਹ ਨਵੇਂ ਮੌਕੇ ਲਈ ਕੇ.ਕੇ.ਆਰ. ਨੂੰ ਅਲਵਿਦਾ ਕਹਿ ਰਹੇ ਹਨ। ਉਹ ਟੀਮ ਦੇ ਖਿਡਾਰੀਆਂ, ਟੀਮ ਮਾਲਕ ਅਤੇ ਮੈਨੇਜਮੈਂਟ ਦੇ ਧੰਨਵਾਦੀ ਹਨ।''

Tarsem Singh

This news is Content Editor Tarsem Singh