ਇਟਾਲੀਅਨ ਓਪਨ : ਨੋਵਾਕ ਜੋਕੋਵਿਚ ਦਾ ਵੱਡਾ ਇਲਜ਼ਾਮ - ਕੈਮਰੂਨ ਨੋਰੀ ਨੇ ਕੀਤਾ ਗਲਤ ਵਿਵਹਾਰ

05/17/2023 8:39:01 PM

ਰੋਮ : ਨੋਵਾਕ ਜੋਕੋਵਿਚ ਨੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਕੈਮਰੂਨ ਨੋਰੀ ਨੂੰ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰਨ ਦੇ ਬਾਅਦ ਬ੍ਰਿਟੇਨ ਦੇ ਇਸ ਖਿਡਾਰੀ ਖ਼ਿਲਾਫ਼ ਮੈਚ ਦੌਰਾਨ ਖੇਡ ਭਾਵਨਾ ਉਲਟ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ।
 
ਸਰਬੀਆਈ ਖਿਡਾਰੀ ਨੇ ਲਗਾਤਾਰ 17ਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਕਿਹਾ ਕਿ ਨੋਰੀ ਨੇ ਇਸ ਮੈਚ ਵਿੱਚ ਕਈ ਵਾਰ ਬੁਰਾ ਵਿਵਹਾਰ ਕੀਤਾ। ਮੈਚ ਦੇ ਦੂਜੇ ਸੈੱਟ ਵਿੱਚ ਜੋਕੋਵਿਚ ਦੇ ਪੁਆਇੰਟ ਗੁਆਉਣ ਤੋਂ ਬਾਅਦ ਵੀ ਨੋਰੀ ਨੇ ਇੱਕ ਗੇਂਦ 'ਤੇ ਹਿੱਟ ਕੀਤਾ ਜੋ ਕਿ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦੀ ਪਿੰਡਲੀਆਂ ਵਿੱਚ ਲੱਗੀ।

ਇਹ ਵੀ ਪੜ੍ਹੋ : IPL 2023 : ਜਾਣੋ ਕਿਹੜੀਆਂ ਟੀਮਾਂ ਪਹੁੰਚੀਆਂ ਨੇ ਟਾਪ-4 'ਚ, ਪੁਆਇੰਟ ਟੇਬਲ ਦੇ ਸਮੀਕਰਨ ਬਾਰੇ ਵੀ ਸਮਝੋ

ਜੋਕੋਵਿਚ ਨੇ ਮੈਚ ਖਤਮ ਹੋਣ ਤੋਂ ਠੀਕ ਪਹਿਲਾਂ ਨੋਰੀ ਦੇ 'ਮੈਡੀਕਲ ਟਾਈਮ-ਆਊਟ' ਨੂੰ ਲੈ ਕੇ ਵੀ ਮੁੱਦਾ ਉਠਾਇਆ। ਜੋਕੋਵਿਚ ਨੇ ਕਿਹਾ ਕਿ ਜਦੋਂ ਉਸ ਦਾ ਸ਼ਾਟ ਮੈਨੂੰ ਲੱਗਾ ਤਾਂ ਮੈਂ ਰੀਪਲੇਅ ਵੀ ਦੇਖਿਆ। ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ ਉਸਨੇ ਜਾਣਬੁੱਝ ਕੇ ਮੈਨੂੰ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਸ ਸਬੰਧੀ ਨਹੀਂ ਸੀ।

ਮੈਚ ਸ਼ੁਰੂ ਹੁੰਦੇ ਹੀ ਉਹ ਸਭ ਕੁਝ ਕਰ ਰਿਹਾ ਸੀ ਜਿਸਦੀ ਇਜਾਜ਼ਤ (ਪਰ ਖੇਡ ਦੀ ਭਾਵਨਾ ਦੇ ਵਿਰੁੱਧ ਸੀ)। ਉਸ ਨੂੰ ਮੈਡੀਕਲ ਟਾਈਮ ਆਊਟ ਲੈਣ ਦੀ ਇਜਾਜ਼ਤ ਹੈ। ਉਸ ਨੂੰ ਗੇਂਦ ਨਾਲ ਖਿਡਾਰੀ ਨੂੰ ਹਿੱਟ ਕਰਨ ਦੀ ਇਜਾਜ਼ਤ ਹੈ। ਉਸ ਨੂੰ ਹਰ ਪੁਆਇੰਟ ਤੋਂ ਬਾਅਦ ਵਿਰੋਧੀ ਖਿਡਾਰੀ ਨੂੰ ਨਿਸ਼ਾਨਾ ਬਣਾ ਕੇ ਕੁਝ ਕਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਇਹ ਖੇਡ ਦੀ ਭਾਵਨਾ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh