ਇਟਾਲੀਅਨ ਗ੍ਰਾਂ ਪ੍ਰੀ : ਹੈਮਿਲਟਨ ਨੇ ਦੂਜੇ ਅਭਿਆਸ ''ਚ ਸਭ ਤੋਂ ਤੇਜ਼ ਸਮਾਂ ਕੱਢਿਆ

09/04/2020 10:30:25 PM

ਮੋਂਜਾ — ਮਰਸੀਡੀਜ਼ ਨੇ ਇਟੈਲੀਅਨ ਗ੍ਰਾਂ ਪ੍ਰੀ ਦੇ ਲਈ ਸ਼ੁੱਕਰਵਾਰ ਨੂੰ ਦੂਜੇ ਅਭਿਆਸ ਸੈਸ਼ਨ 'ਚ ਫਿਰ ਲੀਡਰਬੋਰਡ 'ਚ ਪਹਿਲਾ ਸਥਾਨ ਹਾਸਲ ਕੀਤਾ, ਜਿਸ 'ਚ ਲੁਈਸ ਹੈਮਿਲਟਨ ਨੇ ਸਾਥੀ ਡਰਾਈਵਰ ਵਾਲਟੇਰੀ ਬੋਟਾਸ ਨੂੰ ਛੱਡ ਕੇ ਸਭ ਤੋਂ ਤੇਜ਼ ਸਮਾਂ ਕੱਢਿਆ। ਚੈਂਪੀਅਨਸ਼ਿਪ 'ਚ ਚੋਟੀ 'ਤੇ ਚੱਲ ਰਹੇ ਹੈਮਿਲਟਨ ਨੇ ਬੋਟਾਸ ਨੂੰ .262 ਸੈਕੰਡ ਨਾਲ ਪਿੱਛੇ ਛੱਡਿਆ ਜੋ ਪਹਿਲੇ ਅਭਿਆਸ 'ਚ ਪਹਿਲੇ ਸਥਾਨ 'ਤੇ ਰਹੇ ਸਨ। ਮੈਕਲਾਰੇਨ ਦੇ ਡਰਾਈਵਰ ਲੈਂਡੋ ਨੌਰਿਸ ਤੀਜੇ ਸਥਾਨ 'ਤੇ ਹੈਮਿਲਟਨ ਤੋਂ .897 ਸੈਕੰਡ ਪਿੱਛੇ ਰਹੇ। ਫੇਰਾਰੀ ਨੇ ਆਪਣੇ ਘਰੇਲੂ ਟ੍ਰੈਕ 'ਤੇ ਦੂਜੇ ਸੈਸ਼ਨ 'ਚ ਥੋੜਾ ਸੁਧਾਰ ਕੀਤਾ। ਸੇਬੇਸਟੀਅਨ ਵੇਟਲ ਪਹਿਲੇ ਅਭਿਆਸ 'ਚ 19ਵੇਂ ਸਥਾਨ 'ਤੇ ਸੀ ਪਰ ਦੂਜੇ 'ਚ 12ਵੇਂ ਸਥਾਨ 'ਤੇ ਪਹੁੰਚ ਗਏ।

Gurdeep Singh

This news is Content Editor Gurdeep Singh