ਲਾਕਡਾਊਨ ਤੋਂ ਬਾਅਦ ਗੇਂਦਬਾਜ਼ਾਂ ਲਈ ਲੈਅ ਹਾਸਲ ਕਰਨਾ ਹੋਵੇਗਾ ਮੁਸ਼ਕਿਲ : ਬ੍ਰੈੱਟ ਲੀ

05/27/2020 12:59:33 PM

ਮੁੰਬਈ : ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈੱਟ ਲੀ ਨੂੰ ਲਗਦਾ ਹੈ ਕਿ ਲਾਕਡਾਊਨ ਤੋਂ ਬਾਅਦ ਗੇਂਦਬਾਜ਼ਾਂ ਦੇ ਲਈ ਲੈਅ ਹਾਸਲ ਕਰਨਾ ਮੁਸ਼ਕਿਲ ਹੋਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਫਾਰਮੈਟ ਦੇ ਲਈ ਮੈਚ ਫਿੱਟਨੈਸ ਹਾਸਲ ਕਰਨ ਲਈ ਘੱਟ ਤੋਂ ਘੱਟ 8 ਹਫਤਿਆਂ ਦੀ ਜ਼ਰੂਰਤ ਪਰਵੇਗੀ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.)  ਨੇ ਟੈਸਟ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਗੇਂਦਬਾਜ਼ਾਂ ਲਈ ਤਿਆਰੀ ਦਾ ਅੰਤਰਾਲ 8 ਤੋਂ 12 ਹਫਤੇ, ਵਨ ਡੇ ਲਈ 6 ਅਤੇ ਟੀ-20 ਲਈ 5 ਹਫਤੇ ਰੱਖਣ ਦੀ ਸਿਫਾਰਿਸ਼ ਕੀਤੀ ਹੈ।

ਲੀ ਤੋਂ ਪੁੱਛਿਆ ਗਿ ਕਿ ਲਾਕਡਾਊਨ ਤੋਂ ਬਾਅਦ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿਚ ਲੈਅ ਹਾਸਲ ਕਰਨਾ ਕਿਸ ਦੇ ਲਈ ਮੁਸ਼ਕਿਲ ਹੋਵੇਗਾ, ਤਾਂ ਉਸ ਨੇ ਦੱਸਿਆ ਕਿ ਇਹ ਬੱਲੇਬਾਜ਼ਂ ਅਤੇ ਗੇਂਦਬਾਜ਼ਾਂ ਦੋਵਾਂ ਲਈ ਮੁਸ਼ਕਿਲ ਹੋਵੇਗਾ। ਗੇਂਦਬਾਜ਼ਾਂ ਨੂੰ ਇਸ ਨੂੰ ਹਾਸਲ ਕਰਨ ਲਈ ਥੋੜਾ ਜ਼ਿਆਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਆਮਤੌਰ 'ਤੇ 6 ਤੋਂ 8 ਹਫਤਿਆਂ ਵਿਚ ਤੁਸੀਂ ਫਿਰ ਤੋਂ ਪੁਰਾਣੀ ਲੈਂ ਵਿਚ ਆ ਜਾਂਦੇ ਹੋ। ਚਾਹੇ ਤੁਸੀਂ ਵਨ ਡੇ ਖੇਡ ਰਹੇ ਹੋ ਜਾਂ ਟੈਸਟ ਤੁਹਾਨੂੰ ਪੂਰੀ ਲੈਅ ਅਤੇ ਮੈਚ ਫਿੱਟਨੈਸ ਹਾਸਲ ਕਰਨ ਲਈ 8 ਹਫਤਿਆਂ ਦਾ ਸਮਾਂ ਚਾਹੀਦਾ ਹੈ। ਇਸ ਲਈ ਇਹ ਗੇਂਦਬਾਜ਼ਾਂ ਦੇ ਲਈ ਥੋੜਾ ਮੁਸ਼ਕਿਲ ਹੋਣ ਜਾ ਰਿਹਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਅਤੇ ਸਟੁਅਰਟ ਬ੍ਰਾਡ ਉਨ੍ਹਾਂ ਗੇਂਦਬਾਜ਼ਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 21 ਮਈ ਨੂੰ ਵਿਅਕਤੀਗਤ ਅਭਿਆਸ ਸ਼ੁਰੂ ਕੀਤਾ। ਇਸ ਤਰ੍ਹਾਂ ਨਾਲ ਭਾਰਤ ਦੇ ਸ਼ਾਰਦੁਲ ਠਾਕੁਰ ਨੇ ਪਿਛਲੇ ਸ਼ਨੀਵਾਰ ਨੂੰ ਅਭਿਆਸ ਸ਼ੁਰੂ ਕੀਤਾ।
 

Ranjit

This news is Content Editor Ranjit