ਮੀਰਾਬਾਈ ਚਾਨੂ ਦੀ ਸਫਲਤਾ ਦੇਖਣਾ ਸ਼ਾਨਦਾਰ ਸੀ : ਮੱਲੇਸ਼ਵਰੀ

07/24/2021 7:22:26 PM

ਸਪੋਰਟਸ ਡੈਸਕ : ਵੇਟਲਿਫਟਿੰਗ ’ਚ ਭਾਰਤ ਦੀ ਪਹਿਲੀ ਓਲੰਪਿਕ ਤਮਗਾ ਜੇਤੂ ਕਰਣਮ ਮੱਲੇਸ਼ਵਰੀ ਨੇ ਸ਼ਨੀਵਾਰ ਟੋਕੀਓ ’ਚ ਮੀਰਾਬਾਈ ਚਾਨੂ ਦੇ ਚਾਂਦੀ ਤਮਗਾ ਜਿੱਤਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਣੀਪੁਰੀ ਲੜਕੀ ਦੀ ਪ੍ਰਾਪਤੀ ਨੇ 2000 ਸਿਡਨੀ ਗੇਮਜ਼ ’ਚ ਉਨ੍ਹਾਂ ਦੇ ਯਤਨ ਨੂੰ ਪਿੱਛੇ ਛੱਡ ਦਿੱਤਾ। ਮੱਲੇਸ਼ਵਰੀ (46 ਸਾਲ) ਹੁਣ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਹਨ।

ਉਨ੍ਹਾਂ ਨੇ ਟਵੀਟ ਕੀਤਾ, ‘‘ਸਿਡਨੀ ਓਲੰਪਿਕ ਦੇ 25 ਸਾਲ ਬਾਅਦ ਅੱਜ ਇਹ ਮੁਕਾਬਲਾ ਵੇਖਣਾ ਕਿੰਨਾ ਸ਼ਾਨਦਾਰ ਸੀ। ਮੁਬਾਰਕਾਂ ਮੀਰਾਬਾਈ ਚਾਨੂ। ਵੇਟਲਿਫਟਿੰਗ ਮੁਕਾਬਲਾ ਦਿੱਲੀ ਸਪੋਰਟਸ ਯੂਨੀਵਰਸਿਟੀ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ।’’ ਮੱਲੇਸ਼ਵਰੀ 2000 ’ਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੇਟਲਿਫਟਰ ਬਣ ਗਈ ਸੀ, ਜਿਸ ਨੇ 69 ਕਿਲੋਗ੍ਰਾਮ ਭਾਰ ਵਰਗ ’ਚ ਕਾਂਸੀ ਤਮਗਾ ਜਿੱਤਿਆ।

Manoj

This news is Content Editor Manoj