ਸੁਪਰ ਓਵਰ ''ਚ ਵਾਰਨਰ ਨੂੰ ਆਊਟ ਕਰਨਾ ਵਿਸ਼ੇਸ਼ ਸੀ : ਫਰਗਿਊਸਨ

10/18/2020 10:38:47 PM

ਆਬੂ ਧਾਬੀ- ਲਾਕੀ ਫਰਗਿਊਸਨ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਪਾਸਾ ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਕ 'ਚ ਕਰ ਦਿੱਤਾ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰ ਓਵਰ ਦੀ ਪਹਿਲੀ ਗੇਂਦ 'ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੂੰ ਆਊਟ ਕਰਨਾ ਉਸਦਾ ਸਭ ਤੋਂ ਪਸੰਦੀਦਾ ਪਲ ਰਿਹਾ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੇ ਸੁਪਰ ਓਵਰ 'ਚ ਵਾਰਨਰ ਨੂੰ ਬੋਲਡ ਕਰਨ ਤੋਂ ਬਾਅਦ ਅਬਦੁੱਲ ਸਮਾਦ ਨੂੰ ਯਾਰਕਰ 'ਤੇ ਆਊਟ ਕੀਤਾ ਅਤੇ ਕੇਵਲ 2 ਹੀ ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਕੇ. ਕੇ. ਆਰ. ਨੇ ਸੁਪਰ ਓਵਰ 'ਚ ਤਿੰਨ ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 


ਜਦੋ ਉਨ੍ਹਾਂ ਤੋਂ ਮੈਚ 'ਚ ਪਸੰਦੀਦਾ ਵਿਕਟ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਡੇਵਿਡ ਵਾਰਨਰ ਨੂੰ ਸੁਪਰ ਓਵਰ 'ਚ ਸ਼ੁਰੂ 'ਚ ਹੀ ਆਊਟ ਕਰਨਾ। ਉਨ੍ਹਾਂ ਨੇ ਕਿਹਾ ਇਯੋਨ ਮੋਰਗਨ ਦਾ ਹੋਣ ਸ਼ਾਨਦਾਰ ਹੈ, ਜੋ ਬਹੁਤ ਸ਼ਾਂਤ ਰਹਿੰਦੇ ਹਨ ਅਤੇ ਨਿਸ਼ਚਿਤ ਰੂਪ ਨਾਲ ਮੇਰੀ ਆਪਣੀ ਯੋਜਨਾ ਸੀ, ਜੋ ਪੂਰੇ ਮੈਚ ਦੇ ਦੌਰਾਨ ਕਾਰਗਰ ਰਹੀ। ਮੁਸ਼ਕਿਲ ਵਿਕਟ 'ਤੇ ਇਹ ਬਹੁਤ ਵੱਡੀ ਜਿੱਤ ਸੀ। ਬੱਲੇਬਾਜ਼ਾਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਵਧੀਆ ਰਿਹਾ। ਕਪਤਾਨ ਮੋਰਗਨ ਜਿੱਤ ਤੋਂ ਬਾਅਦ ਵਧੀਆ ਮਹਿਸੂਸ ਕਰ ਰਹੇ ਸਨ, ਉਨ੍ਹਾਂ ਨੇ ਕਿਹਾ 'ਲਾਕੀ ਦਾ ਦੋਵਾਂ ਪੜਾਅ 'ਚ ਪ੍ਰਦਰਸ਼ਨ ਬਿਹਤਰੀਨ ਸੀ।' ਅਸੀਂ ਜਿੱਤ ਦਰਜ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਸੀ ਮੁੰਬਈ ਇੰਡੀਅਨਜ਼ ਵਿਰੁੱਧ ਅਜਿਹਾ ਨਹੀਂ ਹੋਇਆ, ਅੱਜ ਅਸੀਂ ਬਹੁਤ ਪ੍ਰਭਾਵਸ਼ਾਲੀ ਸੀ।

Gurdeep Singh

This news is Content Editor Gurdeep Singh