ਸਾਹਮਣੇ ਆਇਆ ਸੱਚ, ਅਰਸ਼ੀ ਦੇ ਬੱਚਿਆ ਦਾ ਪਿਤਾ ਬਣਨ ਵਾਲਾ ਸੀ ਅਫਰੀਦੀ

11/09/2017 10:53:44 PM

ਨਵੀਂ ਦਿੱਲੀ— ਮਾਡਲ ਅਰਸ਼ੀ ਖਾਨ ਜ਼ਿਆਦਾਤਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹੀ ਹੈ। ਇਸ ਬਾਰ ਉਹ ਕਲਰਸ ਟੀ.ਵੀ. 'ਤੇ ਪ੍ਰਸਾਰਿਤ ਬਿੱਗ ਬਾਸ ਸੀਜ਼ਨ-11 ਨੂੰ ਲੈ ਕੇ ਚਰਚਾ 'ਚ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਆਲਰਾਊਂਡਰ ਤੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਲੈ ਕੇ ਇਕ ਵੱਡਾ ਬਿਆਨ ਆਇਆ ਸੀ।
ਜ਼ਿਕਰਯੋਗ ਹੈ ਕਿ ਅਰਸ਼ੀ ਨੇ ਕਿਹਾ ਕਿ ਉਸਦੇ ਅਫਰੀਦੀ ਨਾਲ ਸਰੀਰਕ ਸਬੰਧ ਹਨ ਤੇ ਉਹ ਜਲਦੀ ਹੀ ਉਨ੍ਹਾਂ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਇਸ ਤਰ੍ਹਾਂ ਅਫਰੀਦੀ ਪੰਜਵੀਂ ਬਾਰ ਪਿਤਾ ਬਣਨ ਵਾਲੇ ਸਨ ਪਰ ਬਾਅਦ 'ਚ ਬਿਗ ਬਾਸ ਸੀਜਨ-11 ਦੇ ਦੌਰਾਨ ਉਨ੍ਹਾਂ ਨੇ ਇਹ ਕਬੂਲ ਲਿਆ ਕਿ ਉਹ ਕਦੀ ਵੀਂ ਅਫਰੀਦੀ ਨੂੰ ਆਪਣੀ ਜਿੰਦਗੀ 'ਚ ਨਹੀਂ ਮਿਲੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਅਫਰੀਦੀ ਤੇ ਆਪਣੇ ਸੰਬੰਧਾਂ ਨੂੰ ਲੈ ਕੇ ਝੂਠ ਕਿਹਾ ਸੀ। ਉਹ ਕਦੀ ਵੀ ਉਸ ਦੇ ਬੱਚੇ ਦੀ ਮਾਂ ਨਹੀਂ ਬਣਨ ਵਾਲੀ ਸੀ। ਉਹ ਤਾਂ ਉਸ ਸਮੇਂ ਸਿਰਫ ਚਰਚਾ ਦਾ ਵਿਸ਼ਾ ਬਣਨ ਲਈ ਉਸ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ। ਇਹ ਮਾਮਲਾ ਸਾਲ 2015-16 ਦਾ ਹੈ। ਜਦੋਂ ਅਰਸ਼ੀ ਨੇ ਇਸ ਤਰ੍ਹਾਂ ਦਾ ਬਿਆਨ ਅਫਰੀਦੀ ਨੂੰ ਲੈ ਕੇ ਦਿੱਤਾ ਸੀ ਤਾਂ ਬਹੁਤ ਚਰਚਾ 'ਚ ਸੀ।