ਟੀਮ ''ਚ ਕੁਲਦੀਪ ਦੀ ਜਗ੍ਹਾ ਲੈਣਾ ਮੁਸ਼ਕਿਲ : ਹਰਭਜਨ

09/23/2017 1:31:46 AM

ਨਵੀਂ ਦਿੱਲੀ— ਆਸਟ੍ਰੇਲੀਆ ਵਿਰੁੱਧ ਟੈਸਟ ਮੈਚ ਵਿਚ ਹੈਟ੍ਰਿਕ ਲੈ ਚੁੱਕੇ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ ਹੈਟ੍ਰਿਕ ਲੈ ਕੇ ਟੀਮ ਵਿਚ ਆਪਣੀ ਜਗ੍ਹਾ ਉਸੇ ਤਰ੍ਹਾਂ ਹੀ ਪੱਕੀ ਕਰ ਲਈ ਹੈ, ਜਿਵੇਂ ਉਸ ਨੇ 2001 'ਚ ਕੀਤੀ ਸੀ। ਹਰਭਜਨ ਨੇ ਉਸ ਇਤਿਹਾਸਕ ਮੈਚ ਦੀ ਹੈਟ੍ਰਿਕ ਨੂੰ ਯਾਦ ਕਰਦਿਆਂ ਕਿਹਾ ਕਿ ਉਹੀ ਵਿਰੋਧੀ, ਉਹੀ ਪਲ, ਉਹੀ ਮੈਦਾਨ ਤੇ ਉਸੇ ਉਮਰ ਦਾ ਦੂਜਾ ਸਪਿਨਰ। ਜਦੋਂ ਮੈਂ ਕੁਲਦੀਪ ਨੂੰ ਗੇਂਦਬਾਜ਼ੀ ਕਰਦਿਆਂ ਦੇਖ ਰਿਹਾ ਸੀ ਤਾਂ ਮੈਨੂੰ ਮਾਰਚ 2001 'ਚ ਖੇਡੇ ਗਏ ਕੋਲਕਾਤਾ ਟੈਸਟ ਮੈਚ ਦੀ ਯਾਦ ਆ ਰਹੀ ਸੀ। ਇਹ ਮਹਾਨ ਪ੍ਰਾਪਤੀ ਹੈ।
ਉਸ ਨੇ ਕਿਹਾ ਕਿ ਇਕ ਨੌਜਵਾਨ ਸਪਿਨਰ ਦੇ ਤੌਰ 'ਤੇ ਜਦੋਂ ਤੁਸੀਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੈਟ੍ਰਿਕ ਲੈਂਦੇ ਹੋ ਤਾਂ ਤੁਹਾਡਾ ਆਤਮ-ਵਿਸ਼ਵਾਸ ਦੂਜੇ ਪੱਧਰ 'ਤੇ ਚਲਾ ਜਾਂਦਾ ਹੈ। ਇਹ ਅਜਿਹੀ ਪ੍ਰਾਪਤੀ ਹੈ, ਜਿਸ ਨੂੰ ਹਰ ਕ੍ਰਿਕਟਰ ਪੂਰੀ ਜ਼ਿੰਦਗੀ ਯਾਦ ਰੱਖਣਾ ਚਾਹੁੰਦਾ ਹੈ।