ਧੋਨੀ ਨੂੰ ਆਰਾਮ ਦੇਣ ਲਈ ਮਨਾਉਣਾ ਮੁਸ਼ਕਿਲ : ਹਸੀ

04/26/2019 3:50:10 AM

ਚੇਨਈ— ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੇ ਵੀਰਵਾਰ ਨੂੰ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ਲਈ ਸਾਰੇ ਮੈਚਾਂ ਵਿਚ ਖੇਡਣਾ ਚਾਹੁੰਦਾ ਹੈ ਤੇ ਟੀਮ ਨੂੰ ਸਫਲ ਹੁੰਦੇ ਦੇਖਣਾ ਚਾਹੁੰਦਾ ਹੈ, ਇਸ ਲਈ ਉਸ ਨੂੰ ਆਰਾਮ ਦੇਣ ਲਈ ਮਨਾਉਣਾ ਬਹੁਤ ਮੁਸ਼ਕਿਲ ਹੈ। ਧੋਨੀ ਦੇ ਆਈ. ਪੀ. ਐੱਲ. ਦੇ ਕੁਝ ਮੈਚਾਂ ਤੋਂ ਆਰਾਮ ਦੇਣ ਲਈ ਵਿਚਾਰ ਉਸ ਸਮੇਂ ਤੋਂ ਲਗਾਏ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮੇਰਾ ਪਿੱਠ ਦਰਦ ਵੱਧਦਾ ਹੈ ਤਾਂ ਉਹ ਆਰਾਮ ਕਰਨ ਤੋਂ ਨਹੀਂ ਘਬਰਾਉਣਗੇ ਵਿਸ਼ੇਸ਼ ਕਰਕੇ ਵਿਸ਼ਵ ਕੱਪ ਬਹੁਤ ਨੇੜੇ ਹੈ। ਹਸੀ ਤੋਂ ਜਦੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਹ ਸਵਾਲ ਧੋਨੀ ਤੋਂ ਪੁੱਛਣਾ ਹੋਵੇਗਾ। 
ਮੈਂ ਧੋਨੀ ਦੇ ਬਾਰੇ 'ਚ ਇਹੀ ਜਾਣਦਾ ਹਾਂ ਕਿ ਉਹ ਕੋਈ ਵੀ ਮੈਚ ਛੱਡਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਨੂੰ ਚੇਨਈ ਵਲੋਂ ਖੇਡਣਾ ਪਸੰਦ ਹੈ। ਇਸ ਸਥਾਨ ਉਨ੍ਹਾ ਦੇ ਦਿਲ ਦੇ ਬਹੁਤ ਨੇੜੇ ਹੈ ਤੇ ਉਹ ਖੇਡਣਾ ਚਾਹੁੰਦੇ ਹਨ ਤੇ ਵਧੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਟੀਮ ਨੂੰ ਸਫਲ ਹੁੰਦਿਆ ਦੇਖਣਾ ਚਾਹੁੰਦੇ ਹਨ।

Gurdeep Singh

This news is Content Editor Gurdeep Singh