ਸੈਮੀਫਾਈਨਲ ''ਚ 8ਵੀਂ ਵਾਰ ਪਹੁੰਚਣਾ ਖੁਸ਼ੀ ਭਰਿਆ : ਫਿੰਚ

06/26/2019 7:38:14 PM

ਲੰਡਨ— ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ 8ਵੀਂ ਵਾਰ ਪਹੁੰਚਣ ਤੋਂ ਬਾਅਦ ਪਿਛਲੇ ਚੈਂਪੀਅਨ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਵਿਸ਼ਵ ਦੀ ਨੰਬਰ-1 ਟੀਮ ਅਤੇ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਣਾ ਉਸ ਦੇ ਲਈ ਖੁਸ਼ੀ ਭਰਿਆ ਹੈ। ਇੰਗਲੈਂਡ ਖਿਲਾਫ ਕੱਲ 64 ਦੌੜਾਂ ਦੀ ਮਹੱਤਵਪੂਰਨ ਜਿੱਤ ਹਾਸਲ ਕਰਨ ਤੋਂ ਬਾਅਦ ਫਿੰਚ ਨੇ ਕਿਹਾ ਕਿ ਉਸ ਦੀ ਟੀਮ ਇਸ ਟੂਰਨਾਮੈਂਟ ਵਿਚ ਸੰਤੁਲਿਤ ਹੋ ਕੇ ਖੇਡ ਰਹੀ ਹੈ। ਉਹ ਬਹੁਤ ਵਧੀਆ ਲੈਅ ਵਿਚ ਹੈ।

ਫਿੰਚ ਨੇ ਕਿਹਾ ਕਿ ਅਸੀਂ ਹੁਣ ਤੱਕ ਚੰਗੀ ਕ੍ਰਿਕਟ ਖੇਡੀ ਹੈ। ਟੂਰਨਾਮੈਂਟ ਵਿਚ ਸੈਮੀਫਾਈਨਲ ਵਿਚ ਕੁਆਲੀਫਾਈ ਕਰਨਾ ਇਸ ਵਿਸ਼ਵ ਕੱਪ ਦਾ ਪਹਿਲਾ ਪੜਾਅ ਹੈ। ਮੈਂ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਹਾਂ। ਅਸੀਂ ਸਹੀ ਦਿਸ਼ਾ ਵਿਚ ਖੇਡ ਰਹੇ ਹਾਂ। ਇੰਗਲੈਂਡ ਮਜ਼ਬੂਤ ਟੀਮ ਹੈ। ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇਵੇਂ ਹੀ ਖੇਤਰਾਂ ਵਿਚ ਇਨੀ ਆਸਾਨੀ ਨਾਲ ਸਾਨੂੰ ਅੱਗੇ ਵਧਣ ਨਹੀਂ ਦੇ ਸਕਦੀ ਸੀ। ਇੰਗਲੈਂਡ ਦੇ ਬੱਲੇਬਾਜ਼ ਬੇਨ ਸਟੋਕਸ ਦੀ 89 ਦੌੜਾਂ ਦੀ ਖਤਰਨਾਕ ਪਾਰੀ ਲਈ ਫਿੰਚ ਨੇ ਕਿਹਾ ਕਿ ਸਟੋਕਸ ਖਤਰਨਾਕ ਬੱਲੇਬਾਜ਼ ਹੈ। ਜਦੋਂ ਉਹ ਫਾਰਮ ਵਿਚ ਹੁੰਦਾ ਹੈ ਤਾਂ ਉਸ ਨੂੰ ਰੋਕਣਾ ਆਸਾਨ ਨਹੀਂ ਹੁੰਦਾ। ਸਾਡੇ ਲਈ ਚੰਗੀ ਗੱਲ ਰਹੀ ਕਿ ਅਸੀਂ ਉਨ੍ਹਾਂ ਨੂੰ 37ਵੇਂ ਓਵਰ ਵਿਚ ਵੇਹਲੇ ਕਰ ਦਿੱਤਾ। ਇਸ ਨਾਲ ਸਾਡੀ ਜਿੱਤ ਦਾ ਰਾਹ ਸਾਫ ਹੋ ਗਿਆ।