ISSF ਵਿਸ਼ਵ ਕੱਪ : 50 ਮੀਟਰ ਪਿਸਟਲ ਮੁਕਾਬਲੇ 'ਚ ਅਮਨਪ੍ਰੀਤ ਨੂੰ ਮਿਲਿਆ ਕਾਂਸਾ ਤਮਗਾ

10/27/2017 4:07:37 PM

ਨਵੀਂ ਦਿੱਲੀ(ਬਿਊਰੋ)— ਦਿੱਲੀ ਦੇ ਡੇ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ ਅੱਜ 50 ਮੀਟਰ ਪਿਸਟਲ ਪੁਰਸ਼ ਮੁਕਾਬਲੇ ਵਿਚ ਭਾਰਤੀ ਦਾਅਵੇਦਾਰ ਜੀਤੂ ਰਾਏ ਅਤੇ ਅਮਨਪ੍ਰੀਤ ਸਿੰਘ ਨੇ ਮੈਡਲ ਰਾਊਂਡ ਲਈ ਕਆਲੀਫਾਈ ਕਰ ਲਿਆ ਸੀ। ਜਿਸਦੇ ਨਾਲ ਭਾਰਤ ਦੀ ਮੈਡਲ ਲਈ ਉਮੀਦ ਹੋਰ ਪੱਕੀ ਜਾਪ ਰਹੀ ਸੀ। ਫਾਈਨਲ ਮੁਕਾਬਲੇ ਵਿਚ ਭਾਰਤ ਦੇ ਅਮਨਪ੍ਰੀਤ ਨੇ ਤੀਜਾ ਅਤੇ ਜੀਤੂ ਰਾਏ ਨੇ 7ਵਾਂ ਸਥਾਨ ਹਾਸਲ ਕੀਤਾ। ਸਭ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸਰਬੀਆ ਨੇ ਗੋਲਡ ਅਪਣੇ ਨਾਂ ਕੀਤਾ।

ਮੈਡਲ ਰਾਉਂਡ ਵਿਚ ਹੋਏ ਮੁਕਾਬਲੇ ਵਿਚ ਸਰਬੀਆ ਦੇ ਮਿਕੇ ਦਾਵੀਰ ਨੇ 229.3 ਅੰਕਾਂ ਨਾਲ ਸਿਖਰ ਉੱਤੇ ਰਹਿੰਦੇ ਹੋਏ ਗੋਲਡ ਮੈਡਲ ਜਿੱਤਿਆ।ਦੂਜੇ ਸਥਾਨ ਉੱਤੇ ਰਹੇ ਯੂਕ੍ਰੇਨ ਦੇ ਉਮੇਲਚੁਕ ਉਲੇਹ ਨੇ 228.0 ਅੰਕਾਂ ਨਾਲ ਸਿਲਵਰ ਮੈਡਲ ਹਾਸਲ ਕੀਤਾ। ਤੀਜੇ ਸਥਾਨ ਉੱਤੇ ਰਹੇ ਭਾਰਤ ਦੇ ਦਾਅਵੇਦਾਰ ਅਮਨਪ੍ਰੀਤ ਸਿੰਘ ਨੇ 202.2 ਅੰਕ ਪ੍ਰਾਪਤ ਕਰਦੇ ਹੋਏ ਕਾਂਸੇ ਦੇ ਮੈਡਲ ਉੱਤੇ ਕਬਜਾ ਜਮਾਇਆ। ਇਸ ਤੋਂ ਪਹਿਲਾਂ ਵੀ ਜੀਤੂ ਅਤੇ ਹੀਨਾ ਨੇ 10 ਮੀਟਰ ਮਿਕਸਡ ਪ੍ਰਤੀਯੋਗਿਤਾ ਵਿਚ ਗੋਲਡ ਲਿਆਂਦਾ ਸੀ, ਪਰ ਬਾਕੀ ਮੁਕਾਬਲਿਆਂ ਵਿਚ ਉਮਦਾ ਪ੍ਰਦਰਸ਼ਨ ਕਰਨ 'ਚ ਸਫਲ ਨਹੀਂ ਹੋ ਸਕੇ ਸਨ।