ISSF ਨੇ ਰੂਸ, ਬੇਲਾਰੂਸ ਦੇ ਨਿਸ਼ਾਨੇਬਾਜ਼ਾਂ ''ਤੇ ਲਾਈ ਪਾਬੰਦੀ

03/02/2022 12:37:23 PM

ਮਿਊਨਿਖ- ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦਰਮਿਆਨ ਰੂਸ ਤੇ ਬੇਲਾਰੂਸ ਦੇ ਨਿਸ਼ਾਨੇਬਾਜ਼ਾਂ 'ਤੇ ਸਾਰੀਆਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਆਈ. ਐੱਸ. ਐੱਸ .ਐੱਫ. ਨੇ ਮਿਸਰ ਦੇ ਕਾਹਿਰਾ 'ਚ ਚਲ ਰਹੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੇ ਦੌਰਾਨ ਇਹ ਫ਼ੈਸਲਾ ਲਿਆ ਹੈ, ਜਿੱਥੇ ਮੰਗਲਵਾਰ ਤਕ ਰੂਸੀ ਨਿਸ਼ਾਨੇਬਾਜ਼ ਮਕਾਬਲੇਬਾਜ਼ੀ ਪੇਸ਼ ਕਰ ਰਹੇ ਸਨ। ਆਈ. ਐੱਸ. ਐੱਸ. ਐੱਫ. ਦੇ ਬਿਆਨ ਦਾ ਮਤਲਬ ਹੈ ਕਿ ਰੂਸੀ ਨਿਸ਼ਾਨੇਬਾਜ਼ ਇਸ ਈਵੈਂਟ 'ਚ ਅੱਗੇ ਮੁਕਾਬੇਬਾਜ਼ੀ ਪੇਸ਼ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ : ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

ਆਈ. ਐੱਸ. ਐੱਸ. ਐੱਫ. ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ, 'ਆਈ. ਓ. ਸੀ. ਕਾਰਜਕਾਰੀ ਬੋਰਡ ਦੇ ਇਸ ਸਬੰਧ 'ਚ ਲਏ ਗਏ ਫ਼ੈਸਲੇ ਤੇ ਆਈ. ਓ. ਸੀ. ਪ੍ਰਧਾਨ ਨਾਲ ਬੈਠਕ ਦੇ ਬਾਅਦ ਆਈ. ਐੱਸ. ਐੱਸ. ਐੱਫ. ਨੇ ਫ਼ੈਸਲਾ ਕੀਤਾ ਹੈ ਕਿ ਰੂਸੀ ਸੰਘ ਤੇ ਬੇਲਾਰੂਸ ਦੇ ਐਥਲੀਟਾਂ ਨੂੰ ਆਈ. ਐੱਸ. ਐੱਸ. ਐੱਫ. ਚੈਂਪੀਅਨਸ਼ਿਪ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਫੈਸਲਾ 1 ਮਾਰਚ  2022 ਤੋਂ ਲਾਗੂ ਹੋਇਆ ਹੈ ਤੇ ਅਗਲੀ ਸੂਚਨਾ ਤਕ ਮਾਨਤਾ ਪ੍ਰਾਪਤ ਰਹੇਗਾ।' ਜ਼ਿਕਰਯੋਗ ਹੈ ਕਿ ਵਰਤਮਾਨ 'ਚ ਆਈ. ਐੱਸ. ਐੱਸ. ਐੱਫ. ਦੀ ਅਗਵਾਈ ਵਲਾਦਿਮੀਰ ਲਿਸਿਨ (ਪ੍ਰਧਾਨ) ਤੇ ਅਲੈਕਜ਼ੈਂਡਰ ਰੈਟਨਰ (ਜਨਰਲ ਸਕੱਤਰ) ਦੀ ਰੂਸੀ ਜੋੜੀ ਕਰ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh