ISL 2017 : ਜਮਸ਼ੇਦਪੁਰ ਨੇ ਦਰਜ ਕੀਤੀ ਪਹਿਲੀ ਜਿੱਤ
12/07/2017 11:17:19 AM
ਨਵੀਂ ਦਿੱਲੀ, (ਬਿਊਰੋ)— ਜਮਸ਼ੇਦਪੁਰ ਐੱਫ.ਸੀ. ਨੇ ਬੁੱਧਵਾਰ ਨੂੰ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਮੁਕਾਬਲੇ 'ਚ ਦਿੱਲੀ ਡਾਇਨਾਮੋਜ਼ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਖੇਡੇ ਗਏ ਮੈਚ ਦਾ ਇਕਮਾਤਰ ਗੋਲ ਜਮਸ਼ੇਦਪੁਰ ਦੇ ਨਾਈਜੀਰੀਅਨ ਖਿਡਾਰੀ ਇਜੂ ਅਜੂਕਾ ਨੇ 60ਵੇਂ ਮਿੰਟ 'ਚ ਕੀਤਾ। ਆਈ.ਐੱਸ.ਐੱਲ. 'ਚ ਪਹਿਲੀ ਵਾਰ ਹਿੱਸਾ ਲੈ ਰਹੇ ਜਮਸ਼ੇਦਪੁਰ ਦੀ ਟੀਮ ਨੇ ਇਸ ਤੋਂ ਪਹਿਲਾਂ ਤਿੰਨੇ ਮੈਚ ਡਰਾਅ ਖੇਡੇ ਸਨ।
FT: And it's History in the Capital City! 🙌
— Jamshedpur FC (@JamshedpurFC) December 6, 2017
1st Win in the @IndSuperLeague✅
1st #HeroISL Goal ✅
4th Consecutive Clean Sheet✅
17th #HeroISL clean sheet for @THESUBRATAPAUL 👏#DELJAM #JamKeKhelo #LetsFootball pic.twitter.com/PvBEK23VqR
ਦੂਜੇ ਪਾਸੇ ਡਾਇਨਾਮੋਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ। ਉਨ੍ਹਾਂ ਨੇ ਸੈਸ਼ਨ ਦੀ ਸ਼ੁਰੂਆਤ ਐੱਫ.ਸੀ. ਪੁਣੇ ਸਿਟੀ 'ਤੇ ਜਿੱਤ ਨਾਲ ਕੀਤੀ ਸੀ ਪਰ ਇਸ ਤੋਂ ਬਾਅਦ ਲਗਾਤਾਰ ਤਿੰਨ ਮੈਚ ਗੁਆ ਦਿੱਤੇ। ਘਰੇਲੂ ਮੈਦਾਨ 'ਤੇ ਇਹ ਉਸ ਦੀ ਲਗਾਤਾਰ ਦੂਜੀ ਹਾਰ ਹੈ। ਹਾਲਾਂਕਿ ਡਾਇਨਾਮੋਜ਼ ਦੀ ਟੀਮ ਮੈਚ ਦੇ 60 ਫੀਸਦੀ ਸਮੇਂ ਗੇਂਦ ਆਪਣੇ ਕੋਲ ਰੱਖਣ 'ਚ ਕਾਮਯਾਬ ਰਹੀ ਪਰ ਇਕ ਨਾਮਨਜ਼ੂਰ ਗੋਲ ਤੋਂ ਇਲਾਵਾ ਉਸ ਦੇ ਕੋਲ ਦਿਖਾਉਣ ਦੇ ਲਈ ਕੁਝ ਨਹੀਂ ਰਿਹਾ।