ISL : ਮਾਰਸੇਲਿਨਹੋ, ਮਾਰਕੋ ਦੇ ਗੋਲ ਨਾਲ ਪੁਣੇ ਨੇ ਗੋਆ ਨੂੰ ਹਰਾਇਆ

12/12/2018 5:24:17 PM

ਪੁਣੇ— ਮਾਰਸੇਲਿਨਹੋ ਅਤੇ ਮਾਰਕੋ ਸਟੈਨਕੋਵਿਕ ਦੇ ਗੋਲ ਦੇ ਦਮ 'ਤੇ ਪੁਣੇ ਸਿਟੀ ਐੱਫ.ਸੀ. ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਆਪਣੇ 12ਵੇਂ ਦੌਰ ਦੇ ਮੁਕਾਬਲੇ 'ਚ ਐੱਫ.ਸੀ. ਗੋਆ ਨੂੰ 2-0 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਸ਼੍ਰੀ ਛੱਤਰਪਤੀ ਖੇਡ ਕੰਪਲੈਕਸ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਜਿੱਤ ਦੇ ਨਾਲ ਹੀ ਪੁਣੇ ਦੀ ਟੀਮ ਨੇ ਪਹਿਲੇ ਪੜਾਅ 'ਚ ਗੋਆ ਦੇ ਹੱਥੋਂ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ।

ਪੁਣੇ ਲਈ ਮੈਚ ਦਾ ਪਹਿਲਾ ਗੋਲ ਮਾਰਸੇਲਿਨਹੋ ਨੇ 74ਵੇਂ ਮਿੰਟ 'ਚ ਕੀਤਾ ਜਦਕਿ ਦੂਜਾ ਗੋਲ ਸਟੈਨਕੋਵਿਕ ਨੇ ਇੰਜਰੀ ਟਾਈਮ (90 ਪਲੱਸ ਚਾਰ ਮਿੰਟ) 'ਚ ਮਿਲੇ ਪੈਨਲਟੀ 'ਤੇ ਕੀਤਾ। ਪੁਣੇ ਦੀ ਮੌਜੂਦਾ ਸੈਸ਼ਨ 'ਚ ਇਹ ਦੂਜੀ ਜਿੱਤ ਹੈ ਜਿਸ ਨਾਲ ਟੀਮ 12 ਮੈਚਾਂ 'ਚ 11 ਅੰਕਾਂ ਦੇ ਨਾਲ ਸਕੋਰ ਬੋਰਡ 'ਚ ਸਤਵੇਂ ਸਥਾਨ 'ਤੇ ਪਹੁੰਚ ਗਈ ਹੈ। ਐੱਫ.ਸੀ. ਗੋਆ ਦੀ ਇਹ ਸੈਸ਼ਨ 'ਚ ਤੀਜੀ ਹਾਰ ਹੈ ਅਤੇ ਟੀਮ 10 ਮੈਚਾਂ 'ਚ 17 ਅੰਕਾਂ ਲੈ ਕੇ ਚੌਥੇ ਸਥਾਨ 'ਤੇ ਹੈ।

Tarsem Singh

This news is Content Editor Tarsem Singh