ISIS ਦੇ ਨਿਸ਼ਾਨੇ ''ਤੇ ਹੈ ਫੀਫਾ ਵਰਲਡ ਕੱਪ 2018, ਪੋਸਟਰ ਵਾਇਰਲ

10/25/2017 9:32:46 PM

ਨਵੀਂ ਦਿੱਲੀ— ਰੂਸ 'ਚ ਆਯੋਜਿਤ ਹੋਣ ਵਾਲਾ ਵਰਲਡ ਕੱਪ 2018 ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ ਨਿਸ਼ਾਨੇ 'ਤੇ ਆ ਗਿਆ ਹੈ। ਖਬਰ ਦੇ ਮੁਤਾਬਕ ਆਈ. ਐੱਸ. ਆਈ. ਐੱਸ. ਫੀਫਾ ਵਰਲਡ ਕੱਪ 2018 ਨੂੰ ਨਿਸ਼ਾਨਾ ਬਣਾ ਕੇ ਵੱਡੇ ਧਮਾਕੇ ਦੀ ਸਾਜਿਸ਼ ਰੱਚ ਰਿਹਾ ਹੈ। ਆਈ. ਐੱਸ. ਆਈ. ਐੱਸ. ਨੇ ਇਸ ਦੀ ਇਕ ਪੋਸਟ ਜਾਰੀ ਕੀਤਾ ਹੈ, ਜੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਲੰਡਨ 'ਚ ਆਯੋਜਿਤ ਹੋਏ 'ਦ ਵੈਸਟ ਫੀਫਾ ਅਵਾਰਡਸ' ਤੋਂ ਬਾਅਦ ਆਈ. ਐੱਸ. ਆਈ. ਐੱਸ. ਨੇ ਇਕ ਪੋਸਟਰ ਜਾਰੀ ਕੀਤਾ। ਇਸ 'ਚ ਅਰਜਨਟੀਨਾ ਦੇ ਕੈਪਟਨ ਲਿਓਨਲ ਮੈਸੀ ਦੀਆਂ ਅੱਖਾਂ 'ਚੋਂ ਖੂਨ ਨਿਕਲ ਰਿਹਾ ਹੈ। ਪ੍ਰੋ ਆਈ. ਐੱਸ. ਆਈ. ਐੱਸ. ਮੀਡੀਆ ਗਰੁੱਪ ਦੇ ਵਾਫਾ ਮੀਡੀਆ ਫਾਊਡੇਸ਼ਨ ਵਲੋਂ ਇਹ ਪੋਸਟਰ ਜਾਰੀ ਕੀਤਾ ਗਿਆ ਹੈ।
ਇਸ ਪੋਸਟਰ ਨੂੰ ਫਾਊਡੇਸ਼ਨ ਦੇ ਥਿੰਕ ਟੈਂਕ ਐੱਸ. ਆਈ. ਟੀ. ਇੰਟੇਲੀਜੇਂਸ ਗਰੁੱਪ ਨੇ ਬਣਾਇਆ ਹੈ। ਪੋਸਟਰ 'ਚ ਮੈਸੀ ਸਲਾਖਾਂ ਦੇ ਪਿੱਛੇ ਦਿਖਾਈ ਦੇ ਰਿਹਾ ਹੈ। ਇਸ 'ਤੇ ਮੈਸਿਜ਼ ਲਿਖਿਆ ਹੈ ਕਿ-ਤੁਸੀਂ ਉਸ ਰਾਜ ਦੇ ਲਈ ਲੜ ਰਹੇ ਹੋ। ਜਿਸ ਦੀ ਡਿਕਸ਼ਨਰੀ 'ਚ ਅਸਫਲਤਾ ਨਾਂ ਦਾ ਕੋਈ ਸ਼ਬਦ ਨਹੀਂ ਹੈ।
ਆਈ. ਐੱਸ. ਆਈ. ਐੱਸ. ਦੇ ਪੋਸਟਰ 'ਚ ਇਕ ਮਸ਼ਹੂਰ ਬ੍ਰਾਂਡ ਦਾ ਟੈਗਲਾਇਨ ਵੀ ਇਸਤੇਮਾਲ ਕੀਤਾ ਗਿਆ ਹੈ। ਇਸ 'ਚ ਲਿਖਿਆ ਹੈ ਕਿ ਜਸਟ ਡੂ ਇੰਟ..ਐਂਡ ਇੰਟ ਇੰਟੂ ਜਸਟ ਟੈਰੀਰਿਜਮ, ਯਾਨੀ ਕਿ ਇਸ ਨੂੰ ਕਰੋ ਅਤੇ ਅੱਤਵਾਦ 'ਚ ਬਦਲੋਂ,
ਫੀਫਾ ਵਰਲਡ ਕੱਪ 2018 ਨੂੰ ਲੈ ਕੇ ਇਸ ਦੇ ਪਹਿਲੇ ਵੀ ਪ੍ਰੋ-ਆਈ. ਐੱਸ. ਆਈ. ਐੱਸ. ਪੋਸਟਰ ਜਾਰੀ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰੂਸ 'ਚ ਫੀਫਾ ਫੁੱਟਬਾਲ ਵਰਲਡ ਕੱਪ ਦਾ ਆਯੋਜਨ ਜੂਨ 'ਚ ਹੋਵੇਗਾ। ਜਿਸ 'ਚ 11 ਸ਼ਹਿਰਾਂ 'ਚ ਮੈਚ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਨਵੰਬਰ 2015 'ਚ ਪੈਰਿਸ 'ਚ ਆਈ. ਐੱਸ. ਆਈ. ਐੱਸ. ਦੇ 8 ਅੱਤਵਾਦੀਆਂ ਨੇ 6 ਜਗ੍ਹਾਂ 'ਤੇ ਹਮਲਾ ਕੀਤਾ ਸੀ। ਇਸ 'ਚ 128 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਮਲਾ ਮੁੰਬਈ ਦੇ 26/11 ਅ
ੇਕ ਦੀ ਤਰ੍ਹਾਂ ਸੀ। ਅੱਤਵਾਦੀਆਂ ਨੇ ਦੋ ਰੇਸਟੋਰੇਂਟ, ਇਕ ਮਿਊਜ਼ਿਮ ਕਾਨਸਰਟ ਹਾਲ ਅਤੇ ਫੁੱਟਬਾਲ ਸਟੇਡੀਅਮ ਨੂੰ ਨਿਸ਼ਾਨਾ ਬਣਾਇਆ ਸੀ।
ਹੁਣ ਆਈ. ਐੱਸ. ਆਈ. ਐੱਸ. ਦੇ ਇਸ ਨਵੇਂ ਪੋਸਟਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਰੂਸ 'ਚ ਫੀਫਾ ਵਰਲਡ ਕੱਪ 2018 ਇਵੇਂਟ ਨੂੰ ਲੈ ਕੇ ਹੋਰ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ।