IND vs ENG: ਇਸ਼ਾਂਤ ਟੈਸਟ ’ਚ 300 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਤੇਜ਼ ਗੇਂਦਬਾਜ਼ ਬਣੇ

02/08/2021 2:01:05 PM

ਚੇਨਈ (ਭਾਸ਼ਾ) : ਇਸ਼ਾਂਤ ਸ਼ਰਮਾ ਇੰਗਲੈਂਡ ਖ਼ਿਲਾਫ਼ ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਡੈਨ ਲਾਰੇਂਸ ਨੂੰ ਆਊਟ ਕਰਕੇ ਸੋਮਵਾਰ ਨੂੰ ਖੇਡ ਦੇ ਸਭ ਤੋਂ ਲੰਬੇ ਪ੍ਰਾਰੂਪ ਵਿਚ 300 ਵਿਕਟਾਂ ਪੂਰੀਆਂ ਕਰਨ ਵਾਲੇ ਤੀਜੇ ਭਾਰਤੀ ਤੇਜ਼ ਗੇਂਦਬਾਜ਼ ਬਣੇ। ਇਸ਼ਾਂਤ ਤੋਂ ਪਹਿਲਾਂ ਇਸ ਮੁਕਾਮ ਨੂੰ ਦਿੱਗਜ ਹਰਫਨਮੌਲ ਕਪਿਲ ਦੇਵ (434) ਅਤੇ ਜਹੀਰ ਖਾਨ (311) ਨੇ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਕੰਗਨਾ ਦੀ ਦਿਲਜੀਤ ਨੂੰ ਚੁਣੌਤੀ, ਕਿਹਾ- ਇਕ ਵਾਰ ਕਹਿ ਕੀ ਤੂੰ ਖਾਲਿਸਤਾਨੀ ਨਹੀਂ ਹੈ

 

ਇਸ਼ਾਂਤ ਨੇ ਆਪਣੇ 98ਵੇਂ ਟੈਸਟ ਵਿਚ 300ਵਾਂ ਸ਼ਿਕਾਰ ਕੀਤਾ, ਜਦੋਂਕਿ ਕਪਿਲ ਨੇ ਆਪਣੇ ਕਰੀਅਰ ਵਿਚ 131 ਅਤੇ ਜਹੀਰ ਨੇ 92 ਟੈਸਟ ਖੇੇਡੇ ਹਨ। ਇਸ਼ਾਂਤ ਇਸ ਮੁਕਾਮ ਤੱਕ ਪਹੁੰਚਣ ਵਾਲੇ ਕੁੱਲ ਛੇਵੇਂ ਭਾਰਤੀ ਗੇਂਦਬਾਜ਼ ਹਨ। ਭਾਰਤੀ ਗੇਂਦਬਾਜ਼ਾਂ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਮਹਾਨ ਸਪਿਨਰ ਅਨਿਲ ਕੁੰਬਲੇ (132 ਮੈਚ ਵਿਚ 619 ਵਿਕਟਾਂ) ਨੇ ਲਈਆਂ ਹਨ। ਕਪਿਲ ਦੂਜੇ ਸਥਾਨ ’ਤੇ ਹਨ, ਜਦੋਂਕਿ ਹਰਭਜਨ ਸਿੰਘ (103 ਟੈਸਟ ਵਿਚ 417) ਇਸ ਸੂਚੀ ਵਿਚ ਤੀਜੇ ਸਥਾਨ ’ਤੇ ਹਨ। ਇਸ਼ਾਂਤ ਦੇ ਟੀਮ ਦੇ ਸਾਥੀ ਸਪਿਨਰ ਰਵਿਚੰਦਰਨ ਅਸ਼ਵਿਨ  ਚੌਥੇ ਅਤੇ ਜਹੀਰ ਪੰਜਵੇਂ ਸਥਾਨ ’ਤੇ ਹਨ। ਦਿੱਲੀ ਦੇ ਇਸ ਤੇਜ਼ ਗੇਂਦਬਾਜ਼ ਦੇ ਇਸ ਮੁਕਾਮ ਤੱਕ ਪਹੁੰਚਣ ਦੇ ਬਾਅਦ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ: PM ਮੋਦੀ ਨੇ ਰਾਜਸਭਾ ’ਚ ਛੋਟੇ ਕਿਸਾਨਾਂ ਲਈ ਚਲਾਈਆਂ ਯੋਜਨਾਵਾਂ ਨੂੰ ਦੱਸਿਆ ਵੱਡੀ ਪ੍ਰਾਪਤੀ

ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, ‘ਇਸ਼ਾਂਤ ਸ਼ਰਮਾ ਨੂੰ ਵਧਾਈ, ਉਹ ਟੈਸਟ ਵਿਚ 300 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਤੇਜ਼ ਗੇਂਦਬਾਜ਼ ਬਣੇ। ਉਨ੍ਹਾਂ ਨੇ ਡੈਨ ਲਾਰੇਂਸ ਨੂੰ ਆਊਟ ਕਰਕੇ ਇੰਗਲੈਂਡ ਨੂੰ ਤੀਜਾ ਝਟਕਾ ਦਿੱਤਾ।’

ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News