ਇਸ਼ਾਂਤ, ਸ਼ਿਖਰ ਹੈਦਰਾਬਾਦ ਵਿਰੁੱਧ ਖੇਡਣਗੇ ਰਣਜੀ ਮੁਕਾਬਲਾ

12/23/2019 8:49:02 PM

ਨਵੀਂ ਦਿੱਲੀ— ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਅਨੁਭਵੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਹੈਦਰਾਬਾਦ ਵਿਰੁੱਧ 25 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਮੁਕਾਬਲੇ ਦੇ ਲਈ ਦਿੱਲੀ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ਼ਾਂਤ ਨੂੰ ਬੀ. ਸੀ. ਸੀ. ਆਈ. ਨੇ ਚਾਰਜ ਪ੍ਰਬੰਧਨ ਦੇ ਤਹਿਤ ਰਣਜੀ ਦੇ 2 ਮੈਚਾਂ 'ਚ ਆਰਾਮ ਦਿੱਤਾ ਸੀ ਪਰ ਉਹ ਹੁਣ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਦੀ ਤਿਆਰੀਆਂ ਦੇ ਤਹਿਤ ਟੀਮ ਨਾਲ ਜੁੜਣਗੇ। ਧਵਨ ਸੈਯਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਸਦੇ ਗੋਢੇ 'ਤੇ 25 ਟੰਕੇ ਲੱਗੇ ਸਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਨੇ ਫਿੱਟ ਐਲਾਨ ਕਰ ਦਿੱਤਾ ਤੇ ਉਸਦੇ ਕੋਲ ਅੰਤਰਰਾਸ਼ਟਰੀ ਮੈਚ ਖੇਡਣ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ।
ਪ੍ਰਸਾਦ ਨੇ ਕਿਹਾ ਕਿ ਇਸ਼ਾਂਤ ਤੇ ਸ਼ਿਖਰ ਦਿੱਲੀ ਦੇ ਲਈ ਖੇਡਣਗੇ। ਮੇਰੇ ਸਹਿਯੋਗੀ ਸਰਣਦੀਪ ਸਿੰਘ ਇਸ ਮੈਚ 'ਤੇ ਨਜ਼ਰ ਰੱਖਣਗੇ। ਪ੍ਰਸਾਦ ਖੁਦ ਸੂਰਤ ਜਾ ਰਹੇ ਹਨ ਤੇ ਜਿੱਥੇ ਉਹ ਸੱਟ ਤੋਂ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਮੁਕਾਬਲੇਬਾਜ਼ੀ 'ਚ ਵਾਪਸੀ 'ਤੇ ਨਜ਼ਰ ਰੱਖਣਗੇ। ਉਹ ਕੇਰਲ ਵਿਰੁੱਧ ਮੈਚ 'ਚ ਆਪਣੀ ਘਰੇਲੂ ਟੀਮ ਗੁਜਰਾਤ ਦੇ ਲਈ ਮੈਦਾਨ 'ਤੇ ਉਤਰਨਗੇ।

Gurdeep Singh

This news is Content Editor Gurdeep Singh