ਇਹ ਗੇਂਦਬਾਜ਼ ਹੈ ਜਾਂ ਕ੍ਰਿਸਟੀਆਨੋ ਰੋਨਾਲਡੋ, ਰੋਕੀ ਆਪਣੇ ਅੰਦਾਜ਼ ''ਚ ਗੇਂਦ (ਵੀਡੀਓ)

09/16/2019 8:54:45 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਤੇ ਮੌਜੂਦਾ ਸਮੇਂ 'ਚ ਮਸ਼ਹੂਰ ਕੁਮੇਂਟੇਟਰ ਆਕਾਸ਼ ਚੋਪੜਾ ਨੇ ਇਕ ਇਸ ਤਰ੍ਹਾ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਮਾਗ ਵੀ ਘੁੰਮ ਜਾਵੇਗਾ। ਇਸ ਵੀਡੀਓ 'ਚ ਇਕ ਗੇਂਦਬਾਜ਼ ਹੈ ਜੋ ਆਪਣੀ ਗੇਂਦ ਨੂੰ ਰੋਕਦਾ ਹੈ ਤੇ ਫਿਰ ਪੈਰ ਨਾਲ ਹੀ ਹਵਾ 'ਚ ਉਛਾਲਦਾ ਹੋਇਆ ਆਪਣੇ ਮੋਢਿਆ 'ਤੇ ਰੱਖ ਲੈਂਦਾ ਹੈ। ਆਕਾਸ਼ ਚੋਪੜਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਗੇਂਦਬਾਜ਼ ਹੈ ਜਾਂ ਕ੍ਰਿਸਟੀਆਨੋ ਰੋਨਾਲਡੋ। ਇਸ ਪੋਸਟ ਦੇ ਲਈ ਹਾਲਾਂਕਿ ਲੋਕ ਆਕਾਸ਼ ਚੋਪੜਾ ਨੂੰ ਕਾਫੀ ਟਰੋਲ ਵੀ ਕਰ ਰਹੇ ਹਨ, ਕਿਉਂਕਿ ਆਕਾਸ਼ ਚੋਪੜਾ ਨੇ ਆਪਣੀ ਕੈਪਸ਼ਨ 'ਚ ਕ੍ਰਿਸਟੀਆਨੋ ਰੋਨਾਲਡੋ ਦੇ ਸਪੈਲਿੰਗ ਗਲਤ ਲਿਖੇ ਹਨ। ਚੋਪੜਾ ਆਪਣੇ ਕੈਪਸ਼ਨ 'ਚ Ronald ਲਿਖ ਬੈਠੇ, ਤੇ o ਲਿਖਣਾ ਭੁੱਲ ਗਏ। ਜਿਸ ਨੂੰ ਲੈ ਕੇ ਉਸ ਨੂੰ ਕਾਫੀ ਲੋਕਾਂ ਨੇ ਟਰੋਲ ਕੀਤੇ ਹਨ। ਆਕਾਸ਼ ਚੋਪੜਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ।

 
 
 
 
 
View this post on Instagram
 
 
 
 
 
 
 
 
 

Bowler hai ya Cristiano Ronaldo??? 😜😱🤣 #aakashvani #fun #football #cricket #7 #voiceover #commentary

A post shared by Aakash Chopra (@cricketaakash) on Sep 16, 2019 at 5:29am PDT

 

Gurdeep Singh

This news is Content Editor Gurdeep Singh