ਮਹਿਮੂਦੁੱਲਾ ਦੀ ਕਪਤਾਨੀ ''ਤੇ ਬੋਲੇ ਇਰਫਾਨ, ਕਿਹਾ- ਦਿਸਦੀ ਹੈ ਇਸ ਮਹਾਨ ਕਪਤਾਨ ਦੀ ਝਲਕ

11/09/2019 5:06:28 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਬੰਗਲਾਦੇਸ਼ ਟੀਮ ਦੇ ਕਪਤਾਨ ਮਹਿਮੂਦੱਲਾ ਰਿਆਦ ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਦੀ ਝਲਕ ਦਿਸਦੀ ਹੈ। ਮਹਿਮੂਦੁੱਲਾ ਦੀ ਅਗਵਾਈ ਵਿਚ ਬੰਗਲਾਦੇਸ਼ ਨੇ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੂੰ ਹਰਾਇਆ ਸੀ। ਇਹ ਬੰਗਲਾਦੇਸ਼ ਦੀ ਭਾਰਤ 'ਤੇ ਟੀ-20 ਵਿਚ ਪਹਿਲੀ ਜਿੱਤ ਸੀ। ਪਠਾਨ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਦੌਰਾਨ ਕਿਹਾ, ''ਜਦੋਂ ਤੁਸੀਂ ਦੁਨੀਆ ਦੀ ਸਰਵਸ੍ਰੇਸ਼ਠ ਟੀਮਾਂ ਵਿਚੋਂ ਇਕ ਦੇ ਖਿਲਾਫ ਮੈਚ ਜਿੱਤਦੇ ਹੋ ਤਾਂ ਤੁਹਾਡਾ ਆਤਮਵਿਸ਼ਵਾਸ ਵੱਧਦਾ ਹੈ। ਮਹਿਮੂਦੁੱਲਾ ਨੇ ਮੈਚ ਦੌਰਾਨ ਜਿਸ ਤਰ੍ਹਾਂ ਦੇ ਫੈਸਲੇ ਲਏ ਉਸ ਵਿਚ ਮਹਾਨ ਕਪਤਾਨ ਦੀ ਝਲਕ ਦਿਸੀ।''

ਪਠਾਨ ਨੇ ਕਿਹਾ, ''ਉਸ ਦੀ ਕਪਤਾਨੀ ਵਿਚ ਮਹਿੰਦਰ ਸਿੰਘ ਧਨੀ ਦੀ ਝਲਕ ਦਿਸਦੀ ਹੈ ਕਿਉਂਕਿ ਉਸ ਨੇ ਪਾਵਰਪਲੇਅ ਦੇ ਕੰਮ ਚਲਾਊ ਗੇਂਦਬਾਜ਼ਾਂ ਨੂੰ ਅਜ਼ਮਾਇਆ। ਧੋਨੀ ਵੀ ਕਪਤਾਨ ਦੇ ਤੌਰ 'ਤੇ ਅਜਿਹੀ ਰਣਨੀਤੀ ਅਪਣਾਉਂਦੇ ਰਹੇ ਹਨ।'' ਬੰਗਲਾਦੇਸ਼ ਹਾਲਾਂਕਿ ਜਿੱਤ ਦੀ ਲੈਅ ਬਰਕਰਾਰ ਨਹੀਂ ਰੱਖ ਸਕਿਆ ਅਤੇ ਰਾਜਕੋਟ ਵਿਚ ਖੇਡੇ ਗਏ ਦੂਜੇ ਟੀ-20 ਵਿਚ ਉਸ ਨੂੰ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਨਾਗਪੁਰ ਦੇ ਮੈਦਾਨ 'ਤੇ ਖੇਡਿਆ ਜਾਵੇਗਾ।