ਧੋਨੀ ਦੇ ‘ਵਿਰੋਧ’ ਵਾਲੇ ਟਵੀਟ 'ਤੇ ਇਰਫਾਨ ਪਠਾਨ ਨੇ ਦਿੱਤੀ ਪ੍ਰਤੀਕਿਰਿਆ, ਲਿਖਿਆ- ਸਿਰਫ ਦੋ ਲਾਈਨ...

10/07/2020 10:21:30 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਕਾਫੀ ਵਾਇਰਲ ਹੋਇਆ ਸੀ। ਉਕਤ ਟਵੀਟ 'ਚ ਉਨ੍ਹਾਂ ਨੇ ਪਲੇਅਰਸ ਸਪੀਰੀਟ ਨੂੰ ਲੈ ਕੇ ਇੱਕ ਲਾਈਨ ਲਿਖੀ ਸੀ- ਜਿਸ ਨੂੰ ਕ੍ਰਿਕਟ ਫੈਂਸ ਨੇ ਧੋਨੀ 'ਤੇ ਤੰਜ ਸਮਝਿਆ। ਇਹ ਮਾਮਲਾ ਉਦੋਂ ਹੋਰ ਵੱਧ ਗਿਆ ਜਦੋਂ ਚੇਨਈ ਸੁਪਰ ਕਿੰਗਜ਼ ਟੀਮ ਤੋਂ ਆਪਣਾ ਨਾਮ ਵਾਪਸ ਲੈਣ ਵਾਲੇ ਹਰਭਜਨ ਦਾ ਵੀ ਰਿਪਲਾਈ ਆ ਗਿਆ। ਹੁਣ ਇਸ ਮਾਮਲੇ 'ਤੇ ਪਠਾਨ ਨੇ ਇੱਕ ਹੋਰ ਟਵੀਟ ਕਰ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਠਾਨ ਨੇ ਟਵੀਟ 'ਚ ਲਿਖਿਆ ਹੈ- ਸਿਰਫ ਦੋ ਲਾਈਨ 'ਚ ਹੀ ਸਿਰ ਘੁੰਮ ਗਿਆ, ਪੂਰੀ ਕਿਤਾਬ ਪੜ੍ਹਣ 'ਤੇ ਚੱਕਰ ਵੀ ਆਣਗੇ।

ਦੱਸ ਦਈਏ ਕਿ ਇਰਫਾਨ ਨੇ ਤਿੰਨ ਅਕਤੂਬਰ ਨੂੰ ਉਸੇ ਦਿਨ ਪਹਿਲਾ ਟਵੀਟ ਕੀਤਾ ਸੀ ਜਿਸ ਦਿਨ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਕਾਫ਼ੀ ਥੱਕੇ ਹੋਏ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਚਿਹਰੇ ਤੋਂ ਥਕਾਵਟ ਸਾਫ਼ ਝਲਕ ਰਹੀ ਸੀ। ਇਸ ਕਾਰਨ ਉਹ ਚੇਨਈ ਨੂੰ ਮਿਲੇ ਟੀਚੇ ਨੂੰ ਨਾਬਾਦ ਹੋਣ  ਦੇ ਬਾਵਜੂਦ ਹਾਸਲ ਨਹੀਂ ਕਰ ਪਾਏ। ਇਸ ਦੌਰਾਨ ਇਰਫਾਨ ਨੇ ਟਵਿਟ ਕਰ ਦਿੱਤਾ- ਕੁੱਝ ਲੋਕਾਂ ਲਈ ਉਮਰ ਸਿਰਫ਼ ਇੱਕ ਗਿਣਤੀ ਹੈ ਜਦੋਂ ਕਿ ਦੂਸਰਿਆਂ ਲਈ ਡਰਾਪ ਕਰਨ ਦਾ ਤਰੀਕਾ।

ਇਰਫਾਨ ਦੇ ਇਸ ਟਵਿਟ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਹੰਗਾਮਾ ਮੱਚ ਗਿਆ। ਲੋਕਾਂ ਨੇ ਇਸ ਨੂੰ 39 ਸਾਲਾ ਧੋਨੀ ਨਾਲ ਜੋੜ ਕੇ ਦੇਖਿਆ। ਇਹ ਮਾਮਲਾ ਉਦੋਂ ਹੋਰ ਚਰਚਾ 'ਚ ਆ ਗਿਆ ਜਦੋਂ ਹਰਭਜਨ ਨੇ ਇਰਫਾਨ ਦੇ ਟਵੀਟ ਨੂੰ ਰੀਟਵੀਟ ਕਰਕੇ ਲਿਖ ਦਿੱਤਾ- 100000000 ਤੁਸੀਂ ਸਹਿਮਤ ਹੋ ਇਰਫਾਨ ਪਠਾਨ।

Inder Prajapati

This news is Content Editor Inder Prajapati