ਖਲੀਲ ਅਹਿਮਦ ਦੀ ਗੇਂਦਬਾਜ਼ੀ ਦੇਖ ਨਾਰਾਜ਼ ਹੋਏ ਇਰਫਾਨ ਪਠਾਨ, ਦਿੱਤੀ ਇਹ ਸਲਾਹ

11/09/2019 1:37:55 PM

ਸਪੋਰਟਸ ਡੈਸਕ— ਰੋਹਿਤ ਸ਼ਰਮਾ ਨੇ ਆਪਣੇ 100ਵੇਂ ਟੀ-20 ਕੌਮਾਂਤਰੀ ਮੈਚ 'ਚ ਭਾਰਤ ਨੂੰ ਅਹਿਮ ਜਿੱਤ ਦਾ ਤੋਹਫਾ ਦਿੱਤਾ ਹੈ। ਰੋਹਿਤ ਦੇ 85 ਦੌੜਾਂ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਇੱਥੇ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਵੇਂ ਹੀ ਭਾਰਤੀ ਟੀਮ ਨੇ ਦੂਜੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਹਾਸਲ ਕੀਤੀ ਪਰ ਖਲੀਲ ਅਹਿਮਦ ਦੀ ਗੇਂਦਬਾਜ਼ੀ ਨੇ ਫਿਰ ਤੋਂ ਹਰ ਕਿਸੇ ਨੂੰ ਨਿਰਾਸ਼ ਕੀਤਾ ਹੈ। ਖਲੀਲ ਅਹਿਮਦ ਨੇ 4 ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ 44 ਦੌੜਾਂ ਖਰਚ ਕਰਾ ਦਿੱਤੀਆਂ।

ਤੁਹਾਨੂੰ ਦੱਸ ਦਈਏ ਕਿ ਦਿੱਲੀ 'ਚ ਖੇਡੇ ਗਏ ਪਹਿਲੇ ਟੀ-20 'ਚ ਵੀ ਖਲੀਲ ਅਹਿਮਦ ਦੀ ਗੇਂਦਬਾਜ਼ੀ ਖਰਾਬ ਰਹੀ ਸੀ। ਪਹਿਲੇ ਟੀ-20 'ਚ ਖਲੀਲ ਅਹਿਮਦ ਨੂੰ ਆਖਰੀ ਓਵਰ 'ਚ ਲਗਾਤਾਰ ਚਾਰ ਗੇਂਦਾਂ 'ਤੇ 4 ਚੌਕੇ ਲਗਾ ਦਿਤੇ ਸਨ ਤਾਂ ਦੂਜੇ ਟੀ-20 'ਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਪਹਿਲੇ ਹੀ ਓਵਰ 'ਚ ਲਗਾਤਾਰ 3 ਗੇਂਦਾਂ 'ਤੇ 3 ਚੌਕੇ ਲਾ ਦਿੱਤੇ। ਖਲੀਲ ਅਹਿਮਦ ਦੀ ਖਰਾਬ ਗੇਂਦਬਾਜ਼ੀ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਤੀਜੇ ਟੀ-20 'ਚ ਉਨ੍ਹਾਂ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
 

ਖਲੀਲ ਅਹਿਮਦ ਦੀ ਖਰਾਬ ਗੇਂਦਬਾਜ਼ੀ ਤੋਂ ਭਾਰਤ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਵੀ ਕੁਝ ਨਾਰਾਜ਼ ਦਿਸੇ। ਇਰਫਾਨ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣੀ ਗੇਂਦਬਾਜ਼ੀ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਇਰਫਾਨ ਨੇ ਕਿਹਾ ਕਿ ਖਲੀਲ ਨੂੰ ਮਿਲੇ ਮੌਕਿਆਂ ਦਾ ਲਾਹਾ ਲੈਣਾ ਹੋਵੇਗਾ।

 

Tarsem Singh

This news is Content Editor Tarsem Singh