ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾ ਵਿੰਡੀਜ਼ ਨੇ ਕੀਤਾ 3-0 ਨਾਲ ਕਲੀਨ ਸਵੀਪ

01/13/2020 2:34:01 AM

ਗ੍ਰੇਨਾਡਾ— ਆਇਰਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਗ੍ਰੇਨਾਡਾ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਪੂਰੀ ਟੀਮ 49.1 ਓਵਰ 'ਚ 203 ਦੌੜਾਂ ਹੀ ਬਣਾ ਸਕੀ। ਮੀਂਹ ਆਉਣ ਕਾਰਨ ਮੈਚ ਨੂੰ ਡਕਵਰਥ ਲੁਇਸ ਤਹਿਤ 47 ਓਵਰਾਂ ਦਾ ਕਰ ਦਿੱਤਾ ਗਿਆ ਤੇ ਵਿੰਡੀਜ਼ ਦੀ ਟੀਮ ਨੂੰ 197 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਵਿੰਡੀਜ਼ ਟੀਮ ਨੇ 36.2 ਓਵਰਾਂ 'ਚ 5 ਵਿਕਟਾਂ 'ਤੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਵੈਸਟਇੰਡੀਜ਼ ਟੀਮ ਨੇ ਆਇਰਲੈਂਡ ਦਾ 3-0 ਨਾਲ ਸਫਾਇਆ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਪਹਿਲਾ ਵਨ ਡੇ ਮੈਚ ਵੈਸਟਇੰਡੀਜ਼ ਨੇ 5 ਵਿਕਟਾਂ ਨਾਲ ਜਿੱਤਿਆ ਸੀ ਤੇ ਦੂਜਾ ਵਨ ਡੇ ਮੈਚ 1 ਵਿਕਟ ਨਾਲ ਜਿੱਤਿਆ ਸੀ ਤੇ ਆਖਰੀ ਮੈਚ 5 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ। ਵਨ ਡੇ ਸੀਰੀਜ਼ 'ਚ ਏਵਿਨ ਲੇਵਿਸ ਨੂੰ 'ਪਲੇਅ ਆਫ ਦਿ ਮੈਚ' ਤੇ 'ਪਲੇਅਰ ਆਫ ਦਿ ਸੀਰੀਜ਼' ਨਾਲ ਸਨਮਾਨਤ ਕੀਤਾ ਗਿਆ। ਹੁਣ ਵਨ ਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਆਇਰਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ 15 ਜਨਵਰੀ, ਦੂਜਾ 18 ਤੇ ਤੀਜਾ 19 ਜਨਵਰੀ ਨੂੰ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh