IPL ''ਚ ਕੀਮਤ ਕਿਉਂ ਘੱਟ ਗਈ, ਸਵਾਲ ਪੁੱਛਣ ''ਤੇ ਯੁਵਰਾਜ ਸਿੰਘ ਨੇ ਛੱਡੀ ਪ੍ਰੈਸ ਕਾਨਫਰੰਸ

01/19/2019 10:38:11 PM

ਪਲਵਨ— ਭਾਰਤੀ ਕ੍ਰਿਕਟ ਟੀਮ ਤੋਂ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਯੁਵਰਾਜ ਸਿੰਘ ਇਨ੍ਹਾਂ ਦਿਨਾਂ 'ਚ ਰਣਜੀ ਟਰਾਫੀ ਦੇ ਰਸਤੇ ਆਪਣੀ ਖੋਈ ਹੋਈ ਫਾਰਮ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਆਈ.ਪੀ.ਐੱਲ. 'ਚ ਵੀ ਉਸ ਦਾ ਸਿੱਕਾ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਚੱਲ ਰਿਹਾ। ਇਸ ਕਾਰਨ ਹੁਣ ਸਭ ਤੋਂ ਮਹਿੰਗੇ ਕ੍ਰਿਕਟਰ ਦੇ ਤੌਰ 'ਤੇ ਉਸ ਦੀ ਬੋਲੀ ਲੱਗੀ ਸੀ। ਪਰ ਅੱਜ ਹਾਲਾਤ ਅਲੱਗ ਹੈ। ਆਈ.ਪੀ.ਐੱਲ-12 'ਚ ਉਸ ਨੇ ਮੁੰਬਈ ਇੰਡੀਅਨਸ ਨੇ ਸਿਰਫ ਇਕ ਕਰੋੜ 'ਚ ਖਰੀਦਿਆ ਹੈ। ਅਰਸ਼ ਤੋਂ ਫਰਸ਼ ਤੱਕ ਆਉਣ ਦੀ ਝਿਝਕ ਹੁਣ ਯੁਵਰਾਜ ਦੇ ਚੇਹਰੇ 'ਚ 'ਤੇ ਦੇਖਣ ਨੂੰ ਮਿਲ ਰਿਹਾ ਹੈ।


ਦਰਅਸਲ ਯੁਵਰਾਜ ਹਰਿਆਣਾ ਦੇ ਪਲਵਲ ਕਸਬੇ ਦੇ ਪਿੰਡ ਕਿਠਵਾੜੀ 'ਚ ਆਪਣੀ ਨਵੀਂ ਖੁੱਲੀ ਕ੍ਰਿਕਟ ਅਕਾਦਮੀ 'ਚ ਪਹੁੰਚੇ ਸਨ। ਉਦਘਾਟਨ ਪ੍ਰੋਗਰਾਮ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਤੋਂ ਉਹ ਅਜਿਹੇ ਚਕਰਾਏ ਕਿ ਪ੍ਰੈਸ ਕਾਨਫਰੰਸ ਵਿਚਾਲੇ 'ਚ ਹੀ ਛੱਡ ਕੇ ਚਲੇ ਗਏ। ਦਰਅਸਲ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛ ਲਿਆ ਸੀ ਕਿ ਆਖਿਰ ਕਿ ਕਾਰਨ ਹੈ ਕਿ ਪਹਿਲਾਂ ਉਨ੍ਹਾਂ ਦੀ ਆਈ.ਪੀ.ਐੱਲ. 'ਚ ਬੋਲੀ 16 ਕਰੋੜ ਰੁਪਏ ਲੱਗਦੀ ਸੀ ਉਹ ਹੁਣ ਸਿਰਫ ਇਕ ਕਰੋੜ ਰਹਿ ਗਈ ਹੈ। ਇਸ 'ਤੇ ਯੁਵਰਾਜ ਬਿਨ੍ਹਾਂ ਕੁਝ ਬੋਲੇ ਹੀ ਨਿਕਲ ਗਏ। ਇਸ ਤੋਂ ਪਹਿਲਾਂ ਯੁਵਰਾਜ ਨੇ ਦੱਸਿਆ ਕਿ ਕ੍ਰਿਕਟ ਨੂੰ ਵਾਧਾ ਦੇਣ ਲਈ ਉਨ੍ਹਾਂ ਨੇ ਦੇਸ਼ ਦੇ 14 ਸ਼ਹਿਰਾਂ 'ਚ ਕ੍ਰਿਕਟ ਅਕੈਡਮੀ ਖੋਲੀ ਹੈ। ਉਸ ਦੀ ਕੋਸ਼ਿਸ਼ ਰਹੇਗੀ ਆਪਣੀ ਅਕੈਡਮੀ ਤੋਂ ਵੱਡੇ ਪਲੇਅਰ ਨਿਕਲੇ।


ਕ੍ਰਿਕਟ 'ਚ ਵਾਪਸੀ ਕਰੇਗਾ ਮੇਰਾ ਬੇਟਾ : ਯੋਗਰਾਜ
ਬੇਟੇ ਯੁਵਰਾਜ ਦੀ ਕ੍ਰਿਕਟ 'ਚ ਵਾਪਸੀ ਤੋਂ ਪੂਰੀ ਤਰ੍ਹਾਂ ਆਸ਼ਸਤ ਯੋਗਰਾਜ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਡਿੱਗਣ ਵਾਲਿਆਂ ਅਤੇ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਹੈ। ਕੈਂਸਰ ਨਾਲ ਉਸ ਨੇ ਜੰਗ ਵੀ ਜਿੱਤੀ ਅਤੇ ਹੁਣ ਕ੍ਰਿਕਟ 'ਚ ਵਾਪਸੀ ਨੂੰ ਲੈ ਕੇ ਉਹ ਜੁਟਿਆ ਹੋਇਆ ਹੈ। ਮੌਜੂਦਾ ਭਾਰਤੀ ਟੀਮ ਨੂੰ ਗ੍ਰੇਟ ਟੀਮ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੌਰਵ ਗਾਂਗੁਲੀ ਨੇ ਟੀਮ ਨੂੰ ਸਵਾਰਿਆ, ਧੋਨੀ ਨੇ ਵਰਲਡ ਕੱਪ ਦਿਵਾਇਆ। ਹੁਣ ਵਿਰਾਟ ਕੋਹਲੀ ਦੀ ਨੁਮਾਇੰਦਗੀ 'ਚ ਟੀਮ ਆਉਣ ਵਾਲੇ ਵਰਲਡ ਕੱਪ 'ਚ ਜਰੂਰ ਵਧੀਆ ਪ੍ਰਦਰਸ਼ਨ ਕਰੇਗੀ। ਯੋਗਰਾਜ ਸਿੰਘ ਪੰਜਾਬੀ ਫਿਲਮ ਦੇ ਪ੍ਰੋਮੋਸ਼ਨ ਲਈ ਸਿਰਸਾ ਆਏ ਸਨ। ਉਨ੍ਹਾਂ ਨੇ ਕਿੱਸਾ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਯੁਵੀ ਨੂੰ ਕੈਂਸਰ ਹੋਇਆ, ਤਾਂ ਉਹ ਸਚਿਨ ਦੇ ਨਾਲ ਬੈਠੇ ਸਨ। ਇਸ ਦੌਰਾਨ ਯੁਵੀ ਆਇਆ ਅਤੇ ਕਿਹਾ ਕਿ ਪਿਤਾ ਜੀ ਤੁਸੀਂ ਰੱਬ ਨੂੰ ਮੰਨਦੇ ਹੋ ਪੂਜਾ ਪਾਠ ਕਰਦੇ ਹੋ। ਇਸ ਲਈ ਰੱਬ ਤੋਂ ਇਹ ਮੰਗਣਾ ਕਿ ਮੇਰੀ ਮੌਤ ਗਰਾਊਂਡ 'ਚ ਹੋਵੇ ਅਤੇ ਮੇਰੇ ਹੱਥ 'ਚ ਵਰਲਡ ਕੱਪ ਹੋਵੇ।