IPL ਨਾਲ ਦੱਖਣੀ ਅਫ਼ਰੀਕਾ ਨੂੰ T20 WC ''ਚ ਮਿਲੇਗੀ ਮਦਦ  : ਬਾਊਚਰ

09/15/2021 2:38:22 PM

ਕੋਲੰਬੋ- ਦੱਖਣੀ ਅਫ਼ਰੀਕਾ ਦੇ ਮੁੱਖ ਕੋਚ ਮਾਰਕ ਬਾਊਚਰ ਨੂੰ ਉਮੀਦ ਹੈ ਕਿ ਟੀ20 ਵਰਲਡ ਕੱਪ ਟੀਮ ਦੇ ਉਨ੍ਹਾਂ ਦੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਖੇਡਣ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨਗੇ ਜਿਸ ਨਾਲ ਉਨ੍ਹਾਂ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਦੀ ਪ੍ਰਤੀਯੋਗਿਤਾ ਦੇ ਦੌਰਾਨ ਮਦਦ ਮਿਲੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਸਹੀ ਸਮੇਂ 'ਤੇ ਲੈਅ ਦੇ ਸਿਖਰ 'ਤੇ ਪਹੁੰਚਣਾ ਹੋਵੇਗਾ।

ਬਾਊਚਰ ਨੇ ਕਿਹਾ, ‘‘ਆਈ. ਪੀ. ਐੱਲ. 'ਚ ਖੇਡਣ ਲਈ ਜਾਣ ਵਾਲੇ ਖਿਡਾਰੀਆਂ ਨਾਲ ਅਸੀਂ ਗੱਲ ਕੀਤੀ ਹੈ। ਉਨ੍ਹਾਂ ਨੂੰ ਕਾਫ਼ੀ ਅਨੁਸ਼ਾਸਤ ਰਹਿਣ ਹੋਵੇਗਾ।'' ਉਨ੍ਹਾਂ ਕਿਹਾ, ‘‘ਉਹ ਉਨ੍ਹਾਂ ਹਾਲਾਤਾ 'ਚ ਖੇਡਣ ਬਾਰੇ ਸੂਚਨਾ ਇਕੱਠੀ ਕਰਨਗੇ ਜੋ ਉਨ੍ਹਾਂ ਨੂੰ ਵੱਡੇ ਟੂਰਨਾਮੈਂਟ (ਟੀ20 ਵਰਲਡ ਕੱਪ) ਦੇ ਲਈ ਤਿਆਰ ਕਰੇਗਾ। ਜੇਕਰ ਉਹ ਖ਼ੁਦ ਦਾ ਸਹੀ ਢੰਗ ਨਾਲ ਪ੍ਰਬੰਧਨ ਕਰ ਪਾਉਂਦੇ ਹਨ ਤੇ ਨੈਂਟ 'ਤੇ ਚੰਗਾ ਸਮਾਂ ਬਿਤਾ ਪਾਉਂਦੇ ਹਨ ਤੇ ਉੱਥੋਂ ਦੇ ਹਾਲਾਤ ਦੇ ਮੁਤਾਬਕ ਖ਼ੁਦ ਨੂੰ ਢਾਲ ਪਾਉਂਦੇ ਹਨ ਤਾਂ ਇਸ ਨਾਲ ਅਸੀਂ ਚੰਗੀ ਸਥਿਤੀ 'ਚ ਹੋਵਾਂਗੇ।'' 

ਆਈ. ਪੀ. ਐੱਲ. ਮਈ 'ਚ ਬਾਇਓ-ਬਬਲ 'ਚ ਕਈ ਮਾਮਲਿਆਂ ਦੇ ਆਉਣ ਦੇ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ 19 ਸਤੰਬਰ ਤੋਂ 15 ਅਕਤੂਬਰ ਤੋਂ ਯੂ. ਏ. ਈ. 'ਚ ਖੇਡਿਆ ਜਾਵੇਗਾ। ਟੀ20 ਵਰਲਡ ਕੱਪ ਓਮਾਨ ਤੇ ਯੂ. ਏ. ਈ. 'ਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦੱਖਣੀ ਅਫ਼ਰੀਕਾ ਦੀ  ਸ਼੍ਰੀਲੰਕਾ 'ਤੇ ਟੀ20 ਸੀਰੀਜ਼ 'ਚ 3-0 ਦੀ ਜਿੱਤ ਦੇ ਬਾਅਦ ਇਹ ਟਿੱਪਣੀ ਕੀਤੀ ਗਈ ਹੈ। ਦੱਖਣੀ ਅਫ਼ਰੀਕਾ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਤੇ ਆਇਰਲੈਂਡ 'ਤੇ ਵੀ ਜਿੱਤ ਹਾਸਲ ਕੀਤੀ ਸੀ।

Tarsem Singh

This news is Content Editor Tarsem Singh