ਜਦੋਂ ਵਿਆਹ ਪ੍ਰੋਗਰਾਮ 'ਚ ਲਾਡ਼ਾ-ਲਾਡ਼ੀ ਨੂੰ ਛੱਡ IPL ਫਾਈਨਲ ਦੇਖਣ ਲੱਗੇ ਲੋਕ (Video)

05/16/2019 12:38:29 PM

ਸਪੋਰਟਸ ਡੈਸਕ : 12 ਮਈ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਗਏ ਆਈ. ਪੀ. ਐੱਲ. ਸੀਜ਼ਨ 12 ਦੇ ਰੋਮਾਂਚਕ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤ ਲਿਆ । ਅਜਿਹੇ 'ਚ  ਦਿਲ ਦੀਆਂ ਧੜਕਣਾਂ ਨੂੰ ਰੋਕ ਦੇਣ ਵਾਲੇ ਮੈਚ ਨੂੰ ਕੋਈ ਮਿਸ ਨਹੀਂ ਕਰਨਾ ਚਾਹੁੰਦਾ ਸੀ, ਚਾਹੇ ਘਰ ਹੋਵੇ, ਦਫਤਰ ਹੋਵੇ ਜਾਂ ਵਿਆਹ ਦਾ ਸਮਾਰੋਹ। ਜੀ ਹਾਂ, ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵਿਆਹ ਸਮਾਰੋਹ ਆਈ. ਪੀ. ਐੱਲ. 12 ਦਾ ਫਾਈਨਲ ਮੁਕਾਬਲੇ ਦਾ ਗਵਾਹ ਬਣਿਆ।

ਵੀਡੀਓ ਵਿਚ ਦਿਸ ਰਿਹਾ ਹੈ ਕਿ ਸਮਾਰੋਹ ਵਿਚ ਆਏ ਸਾਰੇ ਗੈਸਟ ਲਾੜਾ-ਲਾੜੀ ਨੂੰ ਛੱਡ ਮੈਚ ਦੇਖਣ ਵਿਚ ਰੁੱਝੇ ਹਨ। ਟੈਂਟ ਦੇ ਅੰਦਰ ਵੱਡੀ ਸਕ੍ਰੀਨ 'ਤੇ ਮੈਚ ਦਾ ਪ੍ਰਸਾਰਣ ਹੋ ਰਿਹਾ ਹੈ। ਆਖਰੀ ਗੇਂਦ 'ਤੇ ਜਿਵੇਂ ਹੀ ਸ਼ਾਰਦੁਲ ਠਾਕੁਰ ਦਾ ਵਿਕਟ ਲਸਿਥ ਮਲਿੰਗਾ ਨੇ ਲਿਆ ਤਾਂ ਬੈਂਡ ਬਾਜਾ ਵੱਜਣ ਲੱਗ ਗਿਆ ਅਤੇ ਲੋਕ ਖੁਸ਼ੀ ਨਾਲ ਨੱਚਣ ਲੱਗ ਗਏ। ਇਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Ranjit

This news is Content Editor Ranjit