ਆਈ.ਪੀ.ਐੱਲ. ਸਬੰਧੀ ਕੁਝ ਸਵਾਲ ਜਿਨ੍ਹਾਂ 'ਤੇ ਧਿਆਨ ਦਿੱਤੇ ਜਾਣ ਦੀ ਲੋੜ

11/13/2020 2:18:50 AM

ਨਵੀਂ ਦਿੱਲੀ – ਹੁਣ ਇਕ ਹੋਰ ਆਈ. ਪੀ. ਐੱਲ. ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਇਹ ਸਮਾਂ ਹੁਣ ਕੁਝ ਸਵਾਲਾਂ ਦਾ ਹੈ, ਜਿਹੜੇ ਕਾਫੀ ਸਾਲਾਂ ਤੋਂ ਟੂਰਨਾਮੈਂਟ ਨੂੰ ਲੈ ਕੇ ਪੁੱਛੇ ਜਾ ਰਹੇ ਹਨ ਕਿ ਕਦੋਂ ਪਾਕਿਸਤਾਨੀ ਖਿਡਾਰੀਆਂ ਨੂੰ ਇਸ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਪਾਕਿਸਤਾਨ ਦਾ ਬਾਬਰ ਆਜ਼ਮ ਇਸ ਸਮੇਂ ਟੀ-20 ਫਾਰਮੈੱਟ ਵਿਚ ਵਿਸ਼ਵ ਦਾ ਨੰਬਰ-2 ਬੱਲੇਬਾਜ਼ ਹੈ ਜਦਕਿ ਇਮਾਦ ਵਸੀਮ ਟਾਪ-10 ਗੇਂਦਬਾਜ਼ਾਂ ਵਿਚ ਸ਼ਾਮਲ ਹੈ। ਸ਼ਾਹਿਦ ਅਫਰੀਦੀ ਤੇ ਮੁਹੰਮਦ ਆਮਿਰ ਵਰਗੇ ਉਸਦੇ ਹੋਰ ਬਿਹਤਰੀਨ ਖਿਡਾਰੀ ਸ਼ਾਇਦ ਯੂ. ਏ. ਈ. ਦੇ ਸਟੇਡੀਅਮ ਵਿਚ ਖੇਡ ਸਕਦੇ ਹਨ ਪਰ ਆਈ. ਪੀ. ਐੱਲ. ਵਿਚ ਜੇਕਰ ਉਹ ਖੇਡਦੇ ਤਾਂ ਇਕ ਵੱਖਰੇ ਤਰ੍ਹਾਂ ਦਾ ਰੋਮਾਂਚ ਲਿਆ ਸਕਦੇ ਸਨ।

ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿਚ ਦੋ-ਪੱਖੀ ਸੀਰੀਜ਼ ਹੋਣ ਦੀ ਕੋਈ ਉਮੀਦ ਨਹੀਂ ਹੈ। ਇਸ ਸਬੰਧੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਸੀ. ਈ. ਓ. ਵੀ ਕਹਿ ਚੁੱਕੇ ਹਨ ਕਿ ਉਹ 2031 ਤਕ ਦੋਵਾਂ ਦੇਸ਼ਾਂ ਵਿਚਾਲੇ ਸੀਰੀਜ਼ ਹੋਣ ਦੀ ਉਮੀਦ ਨਹੀਂ ਕਰ ਰਹੇ ਪਰ ਆਈ. ਪੀ. ਐੱਲ. ਹੋਰ ਮੁੱਦਾ ਹੈ। ਇੱਥੇ ਖਿਡਾਰੀ ਨਿੱਜੀ ਤੌਰ 'ਤੇ ਸ਼ਾਮਲ ਹੁੰਦੇ ਹਨ ਨਾ ਕਿ ਆਪਣੀ ਰਾਸ਼ਟਰੀ ਟੀਮਾਂ ਦੀ ਪ੍ਰਤੀਨਿਧਤਾ ਕਰਦੇ ਹਨ।

ਭਾਰਤ ਨੂੰ ਅਗਲੇ ਸਾਲ ਅਕਤੂਬਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। 3 ਸਾਲ ਪਹਿਲਾਂ ਭਾਰਤ ਦੀ ਮੇਜ਼ਬਾਨੀ ਵਿਚ ਹੋਏ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੇ ਹਿੱਸਾ ਲਿਆ ਸੀ, ਠੀਕ ਉਸੇ ਤਰ੍ਹਾਂ ਉਸ ਨੇ 50 ਓਵਰਾਂ ਦੇ ਵਿਸ਼ਵ ਕੱਪ ਵਿਚ ਵੀ ਹਿੱਸਾ ਲਿਆ ਸੀ, ਜਿਸ ਵਿਚ ਭਾਰਤ 2011 ਵਿਚ ਚੈਂਪੀਅਨ ਬਣਿਆ ਸੀ।

ਰਾਜਨੀਤਿਕ ਤੇ ਡਿਪਲੋਮੈਟਿਕ ਸਬੰਧ ਦੋਵਾਂ ਦੇਸ਼ਾਂ ਦੇ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲ ਰਹੇ ਹਨ ਤੇ ਕੋਈ ਵੀ ਨਹੀਂ ਦੱਸ ਸਕਦਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਕਦੋਂ ਤੋਂ ਸ਼ੁਰੂ ਹੋਵੇਗੀ, ਇਸ ਲਈ ਖਿਡਾਰੀਆਂ ਨੂੰ ਨਿੱਜੀ ਤੌਰ 'ਤੇ ਆਈ. ਪੀ. ਐੱਲ. ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।-ਸੁਰੇਸ਼ ਮੈਨਨ

ਸੁਰੱਖਿਆ ਚਿੰਤਾ ਦਾ ਵਿਸ਼ਾ
ਜਦੋਂ ਵੀ ਰਾਸ਼ਟਰੀ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਸੁਰੱਖਿਆ ਮੁੱਖ ਮੁੱਦਾ ਹੁੰਦਾ ਹੈ। ਸ਼੍ਰੀਲੰਕਾਈ ਟੀਮ ਦੀ ਬੱਸ 'ਤੇ 2009 ਵਿਚ ਹੋਇਆ ਅੱਤਵਾਦੀ ਹਮਲਾ ਇਸਦੀ ਉਦਾਹਰਣ ਹੈ। ਸ਼੍ਰੀਲੰਕਾ ਨੇ ਪਿਛਲੇ ਸਾਲ 2 ਟੈਸਟ ਮੈਚ ਤੇ ਬੰਗਲਾਦੇਸ਼ ਨੇ ਇਸ ਸਾਲ ਫਰਵਰੀ ਵਿਚ 1 ਟੈਸਟ ਮੈਚ ਪਾਕਿਸਤਾਨ ਵਿਚ ਖੇਡਿਆ ਸੀ, ਇਸ ਤੋਂ ਪਹਿਲਾਂ 1 ਦਹਾਕੇ ਤਕ ਪਾਕਿਸਤਾਨ ਨੇ ਟੈਸਟ ਕ੍ਰਿਕਟ ਦੀ ਮੇਜ਼ਬਾਨੀ ਨਹੀਂ ਕੀਤੀ ਸੀ।
ਇਸ ਦੌਰਾਨ ਸਿਰਫ ਵੈਸਟਇੰਡੀਜ਼ ਤੇ ਜ਼ਿੰਬਬਾਵੇ ਨੇ ਹੀ ਟੀ-20 ਸੀਰੀਜ਼ ਖੇਡੀ ਸੀ ਪਰ ਆਈ. ਪੀ. ਐੱਲ. ਵਿਚ ਸੁਰੱਖਿਆ ਦਾ ਅਜਿਹਾ ਕੋਈ ਮੁੱਦਾ ਨਹੀਂ ਹੁੰਦਾ। ਆਈ. ਪੀ. ਐੱਲ. ਫਾਰਮੂਲਾ-1 ਰੇਸਿੰਗ ਦੀ ਤਰ੍ਹਾਂ ਹੈ, ਜਿਸ ਵਿਚ ਡਰਾਈਵਰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਸਗੋਂ ਕਮਰਸ਼ੀਅਲ ਟੀਮਾਂ ਤੇ ਸਪਾਂਸਰਾਂ ਦੀ ਪ੍ਰਤੀਨਿਧਤਾ ਕਰਦੇ ਹਨ।
 

Inder Prajapati

This news is Content Editor Inder Prajapati