IPL ਸ਼ੁਰੂ ਕਰਨਾ ਚਾਹੀਦੈ : ਮੰਧਾਨਾ

08/19/2021 12:16:45 AM

ਨਵੀਂ ਦਿੱਲੀ- ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ੀ ਸਮ੍ਰਿਤੀ ਮੰਧਾਨਾ ਮੰਨਦੀ ਹੈ ਕਿ ਮਹਿਲਾਵਾਂ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸ਼ੁਰੂਆਤ 6 ਟੀਮਾਂ ਨਾਲ ਕਰਨ ਲਈ ਦੇਸ਼ ਦੀ ਕ੍ਰਿਕਟ ’ਚ ਕਾਫੀ ਗਹਿਰਾਈ ਮੌਜੂਦ ਹੈ, ਜਿਸ ਨਾਲ ਰਾਸ਼ਟਰੀ ਟੀਮ ਲਈ ‘ਬੈਂਚ ਸਟ੍ਰੈਂਥ’ ਸੁਧਾਰਨ ’ਚ ਮਦਦ ਮਿਲ ਸਕਦੀ ਹੈ। ਮੰਧਾਨਾ ਨੇ ਕਿਹਾ ਕਿ ਇਸ ਟੀ-20 ਲੀਗ (ਆਈ. ਪੀ. ਐੱਲ.) ਦੇ ਆਉਣ ਤੋਂ ਬਾਅਦ ਪੁਰਸ਼ਾਂ ਦੀ ਕ੍ਰਿਕਟ ’ਚ ਘਰੇਲੂ ਖਿਡਾਰੀਆਂ ਦੀ ਖੇਡ ਦੇ ਪੱਧਰ ’ਚ ਕਾਫੀ ਸੁਧਾਰ ਹੋਇਆ ਹੈ। ਇਸੇ ਤਰ੍ਹਾਂ ਹੀ ਮਹਿਲਾਵਾਂ ਦਾ ਵੀ ਹੋ ਸਕਦਾ ਹੈ।

ਇਹ ਖ਼ਬਰ ਪੜ੍ਹੋ-  ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ

PunjabKesari

ਰਵੀਚੰਦਰਨ ਅਸ਼ਵਿਨ ਨੇ ਇਕ ਚੈਨਲ 'ਤੇ ਇਸ 25 ਸਾਲਾ ਸਟਾਈਲਿਸ਼ ਬੱਲੇਬਾਜ਼ ਨੇ ਕਿਹਾ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੇ ਲਈ ਖੇਡਣ ਦੇ ਲਈ ਇਕ ਬਰਾਬਰ ਹੀ ਰਾਜ ਹੈ। ਇਸ ਲਈ ਜਦੋ ਪੁਰਸ਼ਾਂ ਦਾ ਆਈ. ਪੀ. ਐੱਲ. ਸ਼ੁਰੂ ਹੋਇਆ ਤਾਂ ਉਦੋਂ ਵੀ ਇੰਨੀ ਹੀ ਗਿਣਤੀ ਵਿਚ ਰਾਜ ਸੀ ਪਰ ਸਾਲ ਦਰ ਸਾਲ ਖਿਡਾਰੀਆਂ ਦੇ ਖੇਡ ਦਾ ਪੱਧਰ ਵੱਧਦਾ ਹੀ ਗਿਆ। ਅੱਜ ਜੋ ਆਈ. ਪੀ. ਐੱਲ. ਹੈ, ਇਹ 10 ਜਾਂ 11 ਸਾਲ ਪਹਿਲਾਂ ਵੀ ਅਜਿਹਾ ਹੀ ਸੀ। ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਦੇ ਕ੍ਰਿਕਟ ਦੇ ਲਈ ਵੀ ਇਹ ਬਰਾਬਰ ਹੈ। ਸਾਡੇ ਕੋਲ ਕ੍ਰਿਕਟ ਖੇਡਣ ਵਾਲੇ ਇੰਨੇ ਹੀ ਖਿਡਾਰੀ ਹਨ।

ਇਹ ਖ਼ਬਰ ਪੜ੍ਹੋ- 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ

PunjabKesari
ਮੰਧਾਨਾ ਨੇ ਕਿਹਾ ਕਿ ਮਹਿਲਾਵਾਂ ਦੀ ਬਿੱਗ ਬੈਸ਼ ਲੀਗ ਨੇ ਆਸਟ੍ਰੇਲੀਆ ਦੀ ‘ਬੈਂਚ ਸਟ੍ਰੈਂਥ’ ਵਿਚ ਕਾਫੀ ਸੁਧਾਰ ਕੀਤਾ ਹੈ। ਇਸੇ ਤਰ੍ਹਾਂ ਮਹਿਲਾਵਾਂ ਦੀ ਆਈ. ਪੀ. ਐੱਲ. ਨਾਲ ਭਾਰਤ ’ਚ ਕੀਤਾ ਜਾ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਮੇਂ ਮਹਿਲਾਵਾਂ ਲਈ ਸਿਰਫ ਇਕ ਟੀ-20 ਚੈਲੰਡਰ ਆਯੋਜਿਤ ਕਰਦਾ ਹੈ, ਜਿਸ ਵਿਚ 3 ਟੀਮਾਂ (ਟ੍ਰੇਲਬਲੇਜਰਸ, ਸੁਪਰਨੋਵਾਜ ਅਤੇ ਵੇਲੋਸਿਟੀ) ਹਿੱਸਾ ਲੈਂਦੀਆਂ ਹਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News