IPL ਦਾ ਆਯੋਜਨ ਨਿਯਮਤ ਫਾਰਮੈਟ ''ਚ ਹੋਣਾ ਚਾਹੀਦੈ : ਵੇਂਕੀ ਮੈਸੂਰ

06/11/2020 6:14:45 PM

ਕੋਲਕਾਤਾ : ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਮੁੱਖ ਕਾਰਜਕਾਰੀ ਵੇਂਕੀ ਮੈਸੂਰ ਨੇ ਕਿਹਾ ਹੈ ਕਿ ਆਈ. ਪੀ. ਐੱਲ. ਦਾ ਆਯੋਜਨ ਨਿਯਮਤ ਫਾਰਮੈਟ 'ਚ ਹੋਣਾ ਚਾਹੀਦਾ ਹੈ। ਆਈ। ਪੀ. ਐੱਲ. ਦਾ ਆਯੋਜਨ 29 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਕਤਬੂਰ ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਰੱਦ ਹੋਣ ਦੀ ਸਥਿਤੀ ਵਿਚ ਇਸ ਦੌਰਾਨ ਆਈ. ਪੀ. ਐੱਲ. ਕਰਾਉਣ ਦੀ ਪੇਸ਼ਕਸ਼ ਰੱਖ ਸਕਦਾ ਹੈ ਪਰ ਬੁੱਧਵਾਰ ਨੂੰ ਹੋਈ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੀ ਬੈਠਕ ਵਿਚ ਟੀ-20 ਵਿਸ਼ਵ ਕੱਪ 'ਤੇ ਫੈਸਲਾ ਜੁਲਾਈ ਤਕ ਟਾਲਣ ਤੋਂ ਬਾਅਦ ਬੀ. ਸੀ. ਸੀ. ਆਈ. ਹੋਰ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ। 

ਮੀਡੀਆ ਰਿਪੋਰਟਸ ਮੁਤਾਬਕ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੂਬਾ ਸੰਘਾਂ ਨੂੰ ਚਿੱਠੀ ਲਿੱਖ ਕੇ ਇਸ ਸਾਲ ਆਈ. ਪੀ. ਐੱਲ. ਕਰਾਉਣ ਲਈ ਦਰਸ਼ਕਾਂ ਦੇ ਬਿਨਾ ਸਣੇ ਹੋਰ ਬਦਲਾਂ 'ਤੇ ਚਰਚਾ ਕਰਨ ਦੀ ਗੱਲ ਕਹੀ। ਵੇਂਕੀ ਨੇ ਕਿਹਾ ਕਿ ਮੇਰੇ ਖਿਆਲ ਨਾਲ ਸਾਨੂੰ ਟੂਰਨਾਮੈਂਟ ਦੇ ਫਾਰਮੈਟ ਵਿਚ ਛੇੜਛਾੜ ਨਹੀਂ ਕਰਨੀ ਚਾਹੀਦੀ। ਇਹ ਇਕ ਬੇਹੱਦ ਜ਼ਰੂਰੀ ਚੀਜ਼ ਹੈ। ਸਾਨੂੰ ਟੂਰਨਾਮੈਂਟ ਦੇ ਨਿਯਮਤ ਫਾਰਮੈਟ ਵਿਚ, ਉੰਨੇ ਹੀ ਮੈਚਾਂ ਅਤੇ ਸਾਰੇ ਖਿਡਾਰੀਆਂ ਦੇ ਨਾਲ ਆਯੋਜਿਤ ਕਰਨਾ ਚਾਹੀਦਾ ਹੈ। ਮੇਰੇ ਖਿਆਲ ਨਾਲ ਜ਼ਿਆਦਾਤਰ ਫ੍ਰੈਂਚਾਈਜ਼ੀ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਜਿਸ ਵਿਚ ਇਕ ਤੋਂ ਦੋ ਨੇ ਇਸ ਬਾਰੇ ਵੱਖ ਰਾਏ ਰੱਖੀ ਪਰ  ਜਦੋਂ ਮੈਂ ਉਨ੍ਹਾਂ ਨਾਲ ਆਫਲਾਈਨ ਗੱਲ ਕਰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ। ਮੇਰੇ ਖਿਆਲ ਨਾਲ ਆਈ. ਪੀ. ਐੱਲ. ਲਈ ਉਹ ਵਿੰਡੋ ਤਿਆਰ ਕੀਤੀ ਜਾਵੇ ਜਿੱਥੇ ਇਸ ਦਾ ਆਯੋਜਨ ਸਹੀ ਤਰੀਕੇ ਨਾਲ ਹੋ ਸਕੇ।

Ranjit

This news is Content Editor Ranjit