RR vs MI : ਰਾਜਸਥਾਨ ਦੀ ਮੁੰਬਈ 'ਤੇ ਸ਼ਾਨਦਾਰ ਜਿੱਤ, 8 ਵਿਕਟਾਂ ਨਾਲ ਹਰਾਇਆ

10/25/2020 11:06:28 PM

ਅਬੁ ਧਾਬੀ : ਰਾਜਸਥਾਨ ਰੋਇਲਸ ਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਇੰਡੀਅਨ ਪ੍ਰੀਮੀਅਰ ਲੀਗ 2020 (ਆਈ. ਪੀ. ਐਲ.) ਦਾ 45ਵਾਂ ਮੈਚ ਸ਼ੇਖ ਜ਼ਾਇਦ ਸਟੇਡੀਅਮ ਅਬੂਧਾਬੀ 'ਚ ਖੇਡਿਆ ਗਿਆ। ਇਸ ਮੈਚ 'ਚ ਰਾਜਸਥਾਨ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮੈਚ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਸਾਹਮਣੇ 195 ਦੌੜਾਂ ਦਾ ਟੀਚਾ ਰੱਖਿਆ ਸੀ।

ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ ਬੇਨ ਸਟੋਕਸ ਦੀ ਬਦੌਲਤ ਜ਼ੋਰਦਾਰ ਸ਼ੁਰੂਆਤ ਕੀਤੀ। ਲੈਅ 'ਚ ਰਹੇ ਸਟੋਕਸ ਨੇ ਤੀਜੇ ਓਵਰ 'ਚ ਹੀ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦੇ ਇਕ ਓਵਰ 'ਚ ਚਾਰ ਚੌਕੇ ਲਗਾਏ। ਸਟੋਕਸ ਨੇ ਸ਼ਾਨਦਾਰ ਪਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਨਾਟ ਆਊਟ ਰਹਿ ਕੇ 60 ਗੇਂਦਾਂ 'ਚ 107 ਦੌੜਾਂ ਬਣਾਈਆਂ। ਹਾਲਾਂਕਿ ਸਟੋਕਸ ਦਾ ਉਨ੍ਹਾਂ ਦੇ ਸਾਥੀ ਰਾਬਿਨ ਉਥਪਾ ਨੇ ਜ਼ਿਆਦਾ ਸਾਥ ਨਹੀਂ ਦਿੱਤਾ। ਉਥਪਾ ਨੇ 11 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਇਸ ਦੇ ਬਾਅਦ ਕਪਤਾਨ ਸਟੀਵ ਸਮਿੱਥ ਮੈਦਾਨ 'ਚ ਉਤਰੇ ਪਰ 11 ਦੇ ਸਕੋਰ 'ਤੇ ਉਨ੍ਹਾਂ ਨੇ ਜੇਮਸ ਪੈਟਿਸਨ ਨੂੰ ਬੋਲਡ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਬੇਨ ਸਟੋਕਸ ਨੇ ਆਪਣੀ ਲੈਅ ਨਹੀਂ ਖੋਈ। ਉਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਉਥੇ ਹੀ ਸੰਜੂ ਸੈਮਸਨ ਨੇ ਉਨ੍ਹਾਂ ਦਾ ਬਾਖੂਬੀ ਸਾਥ ਦਿੱਤਾ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਦੀ ਟੀਮ ਨੂੰ ਸ਼ੁਰੂਆਤ 'ਚ ਹੀ ਵੱਡਾ ਝਟਕਾ ਲਗ ਗਿਆ ਜਦ ਉਨ੍ਹਾਂ ਦੇ ਸਲਾਮੀ ਬੱਲੇਬਾਜ਼ ਡਿਕਾਕ (6 ਦੌੜਾਂ) ਰਾਜਸਥਾਨ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ 'ਤੇ ਬੋਲਡ ਹੋ ਗਏ। ਇਸ ਦੇ ਬਾਅਦ ਇਸ਼ਾਨ ਕਿਸ਼ਨ ਤੇ ਸੂਰਿਆ ਕੁਮਾਰ ਯਾਦਵ ਨੇ ਮੁੰਬਈ ਦੀ ਪਾਰੀ ਨੂੰ ਅੱਗੇ ਵਧਾਇਆ। ਰੋਹਿਤ ਸ਼ਰਮਾ ਦੀ ਗੈਰਮੌਜੂਦਗੀ 'ਚ ਓਪਨਿੰਗ ਕਰਨ ਉਤਰੇ ਇਸ਼ਾਨ ਨੇ ਸ਼ਾਨਦਾਰ ਸਟਰੋਕ ਮੇਕਿੰਗ ਨਾਲ ਸਾਰੇ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਕਾਰਤਿਕ ਤਿਆਗੀ ਦੀ ਗੇਂਦ 'ਤੇ ਜੋਫਰਾ ਆਰਚਰ ਨੂੰ ਕੈਚ ਥਮਾਉਣ ਤੋਂ ਪਹਿਲਾਂ 36 ਗੇਂਦਾਂ 'ਚ ਚਾਰ ਚੌਕੇ ਅਤੇ ਇਕ ਛੱਕੇ ਦੀ ਮਦਦ ਤੋਂ 37 ਦੌੜਾਂ ਬਣਾਈਆਂ। ਇਸ ਦੌਰਾਨ ਦੂਜੇ ਛੋਰ 'ਤੇ ਖੜ੍ਹੇ ਸੂਰਿਆਕੁਮਾਰ ਯਾਦਵ ਵੀ ਵੱਡੇ ਸ਼ਾਟ ਲਗਾਉਣ 'ਚ ਸਫਲ ਰਹੇ। ਉਨ੍ਹਾਂ ਨੇ ਸ੍ਰੇਅਸ ਗੋਪਾਲ ਦੀ ਗੇਂਦ  'ਤੇ ਸਟੋਕਸ ਨੂੰ ਕੈਚ ਥਮਾਉਣ ਤੋਂ ਪਹਿਲਾਂ 26 ਗੇਂਦਾਂ 'ਚ 4 ਚੌਕੇ ਅਤੇ ਇਕ ਛੱਕਾ ਦੀ ਮਦਦ ਤੋਂ 40 ਦੌੜਾਂ ਬਣਾਈਆਂ।



ਮੁੰਬਈ ਇੰਡੀਅਨਜ਼ : ਕਵਿੰਟਨ ਡੀ. ਕਾਕ (ਵਿਕਟ ਕੀਪਰ), ਸੌਰਭ ਤਿਵਾਰੀ, ਸੂਰਿਆ ਕੁਮਾਰ ਯਾਦਵ, ਇਸ਼ਸਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ (ਕਪਤਾਨ), ਕੁਣਾਲ ਪੰਡਯਾ, ਨਾਥਨ ਕੂਲਟਰ ਨਾਈਲ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ।
ਰਾਜਸਥਾਨ ਰੋਇਲਸ : ਬੇਨ ਸਟੋਕਸ, ਰਾਬਿਨ ਉਥਪਾ, ਸੰਜੂ ਸੈਮਸਨ (ਵਿਕਟ ਕੀਪਰ), ਸਟੀਵਨ ਸਮਿਥ (ਕਪਤਾਨ), ਜੋਸ ਬਟਲਰ, ਰਿਆਨ ਪਰਾਗ, ਰਾਹੁਲ ਤੇਵਤਿਆ, ਜੋਫਰਾ ਆਰਚਰ, ਸ੍ਰੇਅਸ ਗੋਪਾਲ, ਅੰਕਿਤ  ਰਾਜਪੂਤ, ਕਾਰਤਿਕ ਤਿਆਗੀ।  

Deepak Kumar

This news is Content Editor Deepak Kumar