ਲਾਕਡਾਊਨ ਵਧਣ ਕਾਰਨ IPL ਹੋ ਸਕਦੈ ਮੁਲਤਵੀ, BCCI ਜਲਦੀ ਕਰੇਗਾ ਐਲਾਨ

04/14/2020 1:57:57 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੁਨੀਆਂ ਦੀਆਂ ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਰੱਜ ਜਾਂ ਮੁਲਤਵੀ ਹੋ ਚੁੱਕੀਆਂ ਹਨ। ਉੱਥੇ ਹੀ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਘਰੇਲੂ ਲੀਗ ਆਈ. ਪੀ. ਐੱਲ. 2020 ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਆਈ. ਪੀ. ਐੱਲ. ਦਾ ਆਗਾਜ਼ 29 ਮਾਰਚ ਤੋਂ ਹੋਣਾ ਸੀ ਪਰ ਲਾਕਡਾਊਨ ਕਾਰਨ ਇਸ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ। ਮੌਜੂਦਾ ਹਾਲਾਤਾਂ ਕਾਰਨ ਇਹ ਵੱਕਾਰੀ ਟੂਰਨਾਮੈਂਟ 15 ਅਪ੍ਰੈਲ ਤਕ ਵੀ ਸ਼ੁਰੂ ਨਹੀਂ ਹੋ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਮਈ ਤਕ ਲਾਕਡਾਊਨ ਦੇ ਐਲਾਨ ਤੋਂ ਬਾਅਦ ਹੁਣ ਆਈ. ਪੀ. ਐੱਲ. ਵੀ ਖੁਦ ਹੀ 3 ਮਈ ਤਕ ਲਈ ਮੁਲਤਵੀ ਹੋ ਗਿਆ ਹੈ।

ਪੀ. ਐੱਮ. ਮੋਦੀ ਨੇ ਹੁਣ 19 ਦਿਨਾਂ ਦਾ ਫਿਰ ਤੋਂ ਲਾਕਡਾਊਨ ਦਾ ਐਲਾਨ ਕੀਤਾ ਹੈ ਜੋ 3 ਮਈ ਤਕ ਲਾਗੂ ਰਹੇਗਾ। ਇਸ ਕਾਰਨ 15 ਅਪ੍ਰੈਲ ਤਕ ਦੇ ਲਈ ਮੁਲਤਵੀ ਕੀਤੇ ਗਏ ਆਈ. ਪੀ. ਐੱਲ. 2020 ਨੂੰ ਹੁਣ ਇਕ ਵਾਰ ਫਿਰ ਤੋਂ ਮੁਲਤਵੀ ਕਰਨ ਦਾ ਫੈਸਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਲੈਣਾ ਪਵੇਗਾ। ਬੀ. ਸੀ. ਸੀ. ਆਈ. ਜਾਂ ਤਾਂ ਅੱਜ ਜਾਂ ਫਿਰ ਬੁੱਧਵਾਰ (15 ਅਪ੍ਰੈਲ) ਨੂੰ ਆਈ. ਪੀ. ਐੱਲ. ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।

ਹੁਣ ਆਈ. ਪੀ. ਐੱਲ. 2020 ਦਾ ਭਵਿੱਖ

ਆਈ. ਪੀ. ਐੱਲ. 2020 ਦੇ ਭਵਿੱਖ ’ਤੇ ਖਦਸ਼ਾ ਬਰਕਾਰ ਹੈ , ਕਿਉਂਕਿ ਮਈ ਦੇ ਮਹੀਨੇ ਵਿਚ ਇਹ ਲੀਗ ਸ਼ੁਰੂ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਕਿਉਂਕਿ ਤਦ ਤਕ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਵਿਚ ਕੋਈ ਕਮੀ ਆਉਂਦੀ ਨਹੀਂ ਦਿਸ ਰਹੀ। ਪੀ. ਐਮ. ਮੋਦੀ ਨੇ ਕਿਹਾ ਕਿ 3 ਮਈ ਤੋਂ ਬਾਅਦ ਵੀ ਜੇਕਰ ਮਾਮਲੇ ਆਉਂਦੇ ਹਨ ਤਾਂ ਫਿਰ ਕਾਫੀ ਮੁਸ਼ਕਿਲ ਹੋਵੇਗੀ। ਬੀ. ਸੀ. ਸੀ. ਆਈ. ਦੇ ਕੋਲ ਇਸ ਸਾਲ ਆਈ. ਪੀ. ਐੱਲ. ਕਰਾਉਣ ਦੇ ਲਈ ਜੂਨ ਤੋਂ ਲੈ ਕੇ ਦਸੰਬਰ ਤਕ ਦਾ ਸਮਾਂ ਹੈ ਪਰ ਕੌਮਾਂਤਰੀ ਕੈਲੰਡਰ ਇਸ ਨਾਲ ਪ੍ਰਭਾਵਿਤ ਹੋਵੇਗਾ। ਅਜਿਹੇ ’ਚ ਇਸ ਲੀਗ ਦਾ ਭਵਿੱਖ ਇਸ ਸਾਲ ਮੁਸ਼ਕਿਲ ਹੈ।

Ranjit

This news is Content Editor Ranjit