IPL Opening Ceremony : ਐਮੀ ਜੈਕਸਨ ਨੇ ਦਿੱਤੀ ਜ਼ਬਰਦਸਤ ਪੇਸ਼ਕਾਰੀ, ਧਮਾਕੇਦਾਰ ਹੋਈ ਸ਼ੁਰੂਆਤ

04/05/2017 9:47:34 PM

ਹੈਦਰਾਬਾਦ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸੀਜ਼ਨ 10 ਦਾ ਆਗਾਜ਼ ਹੋ ਗਿਆ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ''ਚ ਓਪਨਿੰਗ ਸੈਰਾਮਨੀ ਦੀ ਸ਼ੁਰੂਆਤ ਫਿਲਮ ''ਲਗਾਨ'' ਦੇ ਗੀਤ ''ਬਾਰ ਬਾਰ ਹਾਂ, ਬੋਲ ਯਾਰ ਹਾਂ'' ਨਾਲ ਹੋਈ। ਗੀਤ ਦੇ ਬੋਲ ਸੁਣ ਕੇ ਦਰਸ਼ਕ ਝੂਮ ਉਠੇ। ਅਭਿਨੇਤਰੀ ਐਮੀ ਜੈਕਸਨ ਨੇ ਆਕਰਸ਼ਕ ਪੇਸ਼ਕਾਰੀ ਦਿੱਤੀ ਤੇ ਦਰਸ਼ਕ ਉਸ ਨਾਲ ਨੱਚਦੇ ਨਜ਼ਰ ਆਏ। ਹੈਦਰਾਬਾਦ ''ਚ ਹੀ ਆਈ. ਪੀ. ਐੱਲ. ਦਾ ਪਹਿਲਾ ਮੁਕਾਬਲਾ ਵੀ ਹੈ, ਜਿਸ ''ਚ ਸੀਜ਼ਨ 2016 ਦੀ ਜੇਤੂ ਸਨਰਾਈਜ਼ਰਸ ਹੈਦਰਾਬਾਦ ਤੇ ਰਨਰਅੱਪ ਟੀਮ ਰਾਇਲ ਚੈਸੰਜਰਸ ਬੰਗਲੌਰ ਦੀਆਂ ਟੀਮਾਂ ਭਿੜਨਗੀਆਂ। ਉਂਝ ਇਸ ਵਾਰ ਕੁਲ 8 ਓਪਨਿੰਗ ਸੈਰਾਮਨੀਆਂ ਹੋਣਗੀਆਂ, ਜਿਨ੍ਹਾਂ ''ਚੋਂ ਇਹ ਪਹਿਲੀ ਹੈ। ਇਸ ਤੋਂ ਇਲਾਵਾ ਫੈਨਜ਼ ਨੂੰ 7 ਹੋਰਨਾਂ ਸ਼ਹਿਰਾਂ ''ਚ ਵੀ ਇਸ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ।
ਅਭਿਨੇਤਰੀ ਐਮੀ ਜੈਕਸਨ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਫਿਲਮ ''ਯਾਰਾਨਾ'' ਦੇ ਗੀਤ ''ਸਾਰਾ ਜ਼ਮਾਨ, ਹਸੀਨੋਂ ਕਾ ਦੀਵਾਨਾ'' ਨਾਲ ਕੀਤੀ। ਐਮੀ ਨੇ ਸਟੇਜ ''ਤੇ ਕਦਮ ਰੱਖਿਆ ਤਾਂ ਦਰਸ਼ਕਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ। ਫਿਰ ਤਾਂ ਉਸ ਨੇ ਸਾਰਾ ਸਟੇਡੀਅਮ ਨੱਚਣ ਲਗਾ ਦਿੱਤਾ। ਇਸ ਤੋਂ ਬਾਅਦ ਉਸ ਨੇ ਕੈਟਰੀਨਾ ਕੈਫ ਦੀ ਫਿਲਮ ''ਬਾਰ ਬਾਰ ਦੇਖੋ'' ਦੇ ਗੀਤ ''ਕਾਲਾ ਚਸ਼ਮਾ'' ''ਤੇ ਜ਼ਬਰਦਸਤ ਡਾਂਸ ਕਰਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ।
ਸਚਿਨ ਦਾ ਸਟੇਡੀਅਮ ''ਚ ਮੌਜੂਦ ਭੀੜ ਨੇ ਪੂਰੇ ਜੋਸ਼ ਨਾਲ ਸੁਆਗਤ ਕੀਤਾ। ਇਸ ਮੌਕੇ ਸਚਿਨ ਤੇਂਦੁਲਕਰ ਨੇ ਕਿਹਾ, ''ਆਈ. ਪੀ. ਐੱਲ. 10ਵੇਂ ਸਾਲ ''ਚ ਪਹੁੰਚ ਗਿਆ ਹੈ। ਇਹ ਇਕ ਵੱਡੀ ਉਪਲੱਬਧੀ ਹੈ। ਜਦੋਂ ਇਸ ਦਾ ਪਹਿਲਾ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਮੈਂ ਸੋਚਿਆ ਨਹੀਂ ਸੀ ਕਿ ਇਹ ਇੰਨਾ ਲੰਬਾ ਚੱਲੇਗਾ।'' ਵਰਿੰਦਰ ਸਹਿਵਾਗ ਨੇ ਕਿਹਾ, ''ਜੇਕਰ ਤੁਸੀਂ ਕ੍ਰਿਕਟ ਖੇਡ ਰਹੇ ਹੋ ਤਾਂ ਤੁਹਾਨੂੰ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਾ ਚਾਹੀਦਾ ਹੈ।'' ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮਾਹੌਲ ਦੀ ਤੁਲਨਾ ਬਹੁਤ ਕੁਝ ਫੁੱਟਬਾਲ ਵਰਲਡ ਕੱਪ ਦੇ ਫਾਈਨਲ ਵਰਗੀ ਦੱਸੀ। ਵੀ. ਵੀ. ਐੱਸ. ਲਕਸ਼ਮਣ ਨੇ ਵੀ ਪੂਰੇ ਮਾਹੌਲ ਨੂੰ ਖੁਸ਼ਨੁਮਾ ਕਰਾਰ ਦਿੱਤਾ।
ਸਭ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਵੀ. ਵੀ. ਐੱਸ. ਲਕਸ਼ਮਣ ਤੇ ਸੌਰਵ ਗਾਂਗੁਲੀ ਨੇ ਗੋਲਫ ਕੋਰਟ ਦੇ ਮੈਦਾਨ ਦਾ ਚੱਕਰ ਲਗਾਇਆ। ਫਿਰ ਸੁਪਰੀਮ ਕੋਰਟ ਵਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਸੰਮਤੀ ਦੇ ਪ੍ਰਧਾਨ ਵਿਨੋਦ ਰਾਏ ਨੇ ਸਚਿਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ ਤੇ ਵੀ. ਵੀ. ਐੱਸ. ਲਕਸ਼ਮਣ ਨੂੰ ਵੀ ਸਨਮਾਨਿਤ ਕੀਤਾ ਗਿਆ।
ਕਿਥੇ-ਕਿਥੇ ਹੋਵੇਗੀ ਓਪਨਿੰਗ ਸੈਰਾਮਨੀ ਤੇ ਕੌਣ ਕਿਥੇ ਦੇਵੇਗਾ ਪੇਸ਼ਕਾਰੀ?
ਐਮੀ ਜੈਕਸਨ— 5 ਅਪ੍ਰੈਲ ਨੂੰ ਹੈਦਰਾਬਾਦ ''ਚ
ਰਿਤੇਸ਼ ਦੇਸ਼ਮੁਖ— 6 ਅਪ੍ਰੈਲ ਨੂੰ ਪੁਣੇ ''ਚ
ਟਾਈਗਰ ਸ਼ਰਾਫ— 7 ਅਪ੍ਰੈਲ ਨੂੰ ਰਾਜਕੋਟ ''ਚ
ਸ਼ਰਧਾ ਕਪੂਰ— 13 ਅਪ੍ਰੈਲ ਨੂੰ ਕੋਲਕਾਤਾ ''ਚ
ਪਰਿਣੀਤੀ ਚੋਪੜਾ— 15 ਅਪ੍ਰੈਲ ਨੂੰ ਨਵੀਂ ਦਿੱਲੀ ''ਚ