15 ਅਪ੍ਰੈਲ ਤੋਂ ਬਾਅਦ ਵੀ IPL ਸੰਭਵ ਨਹੀਂ, ਸਾਬਕਾ ਚੇਅਰਮੈਨ ਦਾ ਵੱਡਾ ਬਿਆਨ

04/10/2020 2:26:10 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਪਹਿਲੇ ਹਫਤੇ ਤਕ ਟਾਲ ਦਿੱਤਾ ਗਿਆ ਹੈ ਪਰ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਯੋਜਨ ਦੀ ਸੰਭਾਵਨਾ ਨਾ ਦੇ ਬਰਾਬਰ ਦਿਸ ਰਹੀ ਹੈ। ਆਈ. ਪੀ. ਐੱਲ. ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਵੀ ਇਸ ਦੇ ਸੰਕੇਤ ਦਿੱਤੇ ਹਨ ਕਿ 15 ਅਪ੍ਰੈਲ ਤੋਂ ਬਾਅਦ ਵੀ ਆਈ. ਪੀ. ਐੱਲ. ਦਾ ਆਯੋਜਨ ਨਹੀਂ ਹੋਵੇਗਾ। ਰਾਜੀਵ ਸ਼ੁਕਲਾ ਨੇ ਏ. ਐੱਨ. ਆਈ. ਨੂੰ ਕਿਹਾ ਕਿ ਅਜਿਹਾ ਸੁਣਨ ’ਚ ਆ ਰਿਹਾ ਹੈ ਕਿ ਲਾਕਡਾਊਨ ਦੇ ਸਮੇਂ ਨੂੰ ਵਧਾਇਆ ਜਾ ਸਕਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਆਈ. ਪੀ. ਐੱਲ. ਦਾ ਆਯੋਜਨ ਸੰਭਵ ਨਹੀਂ ਲਗਦਾ। ਉਸ ਨੇ ਕਿਹਾ ਕਿ ਇਸ ਸਮੇਂ ਪਹਿਲ ਇਸ ਮਹਾਮਾਰੀ ਨਾਲ ਲੜਨਾ ਹੈ ਅਤੇ ਲੋਕਾਂ ਨੂੰ ਬਚਾਉਣਾ ਹੈ। ਇਹ ਸਭ ਸਰਕਾਰ ’ਤੇ ਨਿਰਭਰ ਕਰੇਗਾ ਕਿ ਉਹ ਕੀ ਫੈਸਲਾ ਲੈਂਦੀ ਹੈ।

PunjabKesari

ਮੌਜੂਦਾ ਹਾਲਾਤ ’ਚ ਇਕ ਵੀ ਮੈਚ ਨਹੀਂ ਹੈ ਸੰਭਵ
ਪੁੱਛਣ ’ਤੇ ਕਿ ਜੇਕਰ ਟੂਰਨਾਮੈਂਟ ਦਾ ਆਯੋਜਨ ਹੁੰਦਾ ਹੈ ਤਾਂ ਕੀ ਵਿਦੇਸ਼ੀ ਖਿਡਾਰੀ ਹਿੱਸਾ ਲੈ ਸਕਣਗੇ, ਤਾਂ ਇਸ ਦੇ ਜਵਾਬ ਵਿਚ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਕੋਈ ਵੀ ਮੈਚ ਸੰਭਵ ਨਹੀਂ ਹੈ ਅਤੇ ਵੈਸੇ ਵੀ ਵਿਦੇਸ਼ੀਆਂ ਦੇ ਭਾਰਤ ਆਉਣ ’ਤੇ ਪਾਬੰਦੀ ਲੱਗੀ ਹੋਈ ਹੈ।

PunjabKesari

ਇਸ ਦੇ ਨਾਲ ਹੀ ਉਸ ਨੇ ਸ਼ੋਇਬ ਅਖਤਰ ਦੇ ਉਸ ਬਿਆਨ ਦਾ ਵੀ ਮਜ਼ਾਕ ਉਡਾਇਆ, ਜਿਸ ਵਿਚ ਉਸ ਨੇ ਫੰਡ ਦੇ ਲਈ ਭਾਰਤ-ਪਾਕਿ ਸੀਰੀਜ਼ ਦੀ ਗੱਲ ਕਹੀ ਸੀ। ਦੱਸ ਦਈਏ ਕਿ ਆਈ. ਪੀ. ਐੱਲ. 2020 ਦਾ ਆਯੋਜਨ 29 ਮਾਰਚ ਨੂੰ ਹੋਣਾ ਸੀ ਪਰ 11 ਮਾਰਚ ਨੂੰ ਹੀ ਕੇਂਦਰ ਸਰਕਾਰ ਨੇ 15 ਅਪ੍ਰੈਲ ਤਕ ਦੇ ਲਈ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ। ਇਸ ਸਮੇਂ ਦੇਸ਼ ਵਿਚ ਕੋਰੋਨਾ ਮਾਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ 24 ਘੰਟਿਆਂ ਵਿਚ 600 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ, ਉੱਥੇ ਹੀ 20 ਮੌਚਾਂ ਵੀ ਹੋ ਚੁੱਕੀਆਂਹਨ। ਜਦਕਿ ਦੇਸ਼ ਵਿਚ 6825 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 5955 ਲੋਕ ਇਸ ਨਾਲ ਇਨਫੈਕਟਡ ਹਨ। 


Ranjit

Content Editor

Related News