IPL ਦੇ ਮੈਚਾਂ ਦਾ ਸ਼ੈਡਿਊਲ ਜਾਰੀ!

01/13/2018 12:49:17 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੈਸ਼ਨ ਲਈ 27 ਤੇ 28 ਜਨਵਰੀ ਨੂੰ ਖਿਡਾਰੀਆਂ ਦੀ ਬੋਲੀ ਲੱਗਣੀ ਹੈ ਪਰ ਬੋਲੀ ਤੋਂ ਪਹਿਲਾਂ ਹੀ ਆਈ. ਪੀ. ਐੱਲ.  ਦੇ 11ਵੇਂ ਸੈਸ਼ਨ ਦੇ ਮੈਚਾਂ ਦਾ ਸ਼ੈਡਿਊਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਆਈ. ਪੀ. ਐੱਲ. ਦੇ ਮੈਚਾਂ ਦਾ ਆਗਾਜ਼ ਅਪ੍ਰੈਲ 2018 'ਚ ਸ਼ੁਰੂ ਹੋਣ ਵਾਲਾ ਹੈ। ਅਜੇ ਤਕ ਆਈ. ਪੀ. ਐੱਲ ਦੀ ਵੈੱਬਸਾਈਡ ਨੇ ਇਸ ਮੈਚਾਂ ਦਾ ਸ਼ੈਡਿਊਲ ਜਾਰੀ ਨਹੀਂ ਕੀਤਾ। ਹਾਲਾਂਕਿ ਆਈ. ਪੀ. ਐੱਲ. ਅਧਿਕਾਰ ਸਾਇਟ 'ਤੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।