IPL ਨੇ ਇਸ ਕਸ਼ਮੀਰੀ ਨੌਜਵਾਨ ਨੂੰ ਬਣਾਇਆ ਮਾਲਾਮਾਲ, ਇਸ ਤਰ੍ਹਾਂ ਜਿੱਤੇ 2 ਕਰੋੜ ਰੁਪਏ

05/23/2022 5:02:12 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਜ਼ਰੀਏ ਦੇਸ਼ੀ-ਵਿਦੇਸ਼ੀ ਖਿਡਾਰੀਆਂ ਨੂੰ ਆਪਣੇ ਹੁਨਰ ਨਾਲ ਆਪਣਾ ਨਾਂ ਰੌਸ਼ਨ ਕਰਨ ਦਾ ਮੌਕਾ ਮਿਲਦਾ ਹੈ। ਨਾਲ ਹੀ ਇਸ ਲੁਭਾਵਨੀ ਟੀ20 ਲੀਗ ਦੇ ਜ਼ਰੀਏ ਖਿਡਾਰੀਆਂ 'ਤੇ ਪੈਸਿਆਂ ਦੀ ਵਰਖਾ ਵੀ ਹੁੰਦੀ ਹੈ। ਇੰਨਾ ਹੀ ਨਹੀਂ ਆਈ. ਪੀ. ਐੱਲ. ਦੇ ਜ਼ਰੀਏ ਹੁਣ ਆਮ ਲੋਕ ਵੀ ਕਰੋੜਪਤੀ ਬਣ ਰਹੇ ਹਨ। ਇਸ ਲੜੀ 'ਚ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬਿਜਬੇਹਰਾ ਇਲਾਕੇ ਦਾ ਇਕ ਨੌਜਵਾਨ ਆਨਲਾਈਨ ਫੈਂਟੇਸੀ ਕ੍ਰਿਕਟ ਪਲੈਟਫਾਰਮ ਡਰੀਮ 11 'ਤੇ 2 ਕਰੋੜ ਰੁਪਏ ਜਿੱਤ ਕੇ ਰਾਤੋਰਾਤ ਕਰੋੜਪਤੀ ਬਣ ਗਿਆ।

ਇਹ ਵੀ ਪੜ੍ਹੋ : ਖਰੜ ਦੇ ਰਹਿਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

ਵਸੀਮ ਰਾਜਾ ਨਾਂ ਦੇ ਇਸ ਨੌਜਵਾਨ ਨੇ ਦੱਸਿਆ ਕਿ ਉਹ ਸ਼ਨੀਵਾਰ ਦੇਰ ਰਾਤ ਡੂੰਘੀ ਨੀਂਦ 'ਚ ਸੀ, ਜਦੋਂ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਡਰੀਮ ਇਲੈਵਨ 'ਚ ਪਹਿਲਾ ਸਥਾਨ ਮਿਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਲਗਭਗ 2 ਕਰੋੜ ਰੁਪਏ ਜਿੱਤੇ ਹਨ। ਖ਼ਬਰ ਫ਼ੈਲਦੇ ਹੀ ਲੋਕਾਂ ਨੇ ਵਸੀਮ ਰਾਜਾ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣਾ ਸ਼ੁਰੂ ਕਰ ਦਿੱਤਾ। ਰਾਜਾ ਦੇ ਡ੍ਰੀਮ ਇਲੈਵਨ 'ਚ ਜੇਤੂ ਬਣਨ ਦੀ ਖ਼ਬਰ ਨਾਲ ਪੂਰੇ ਪਿੰਡ 'ਚ ਖ਼ੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ : ਥਾਮਸ ਕੱਪ ਜੇਤੂ ਟੀਮ ਨੂੰ BAI ਨੇ 1 ਕਰੋੜ ਰੁਪਏ ਨਾਲ ਕੀਤਾ ਸਨਮਾਨਿਤ

ਵਸੀਮ ਰਾਜਾ ਨੇ ਕਿਹਾ, 'ਮੈਂ ਪਿਛਲੇ ਦੋ ਸਾਲ ਤੋਂ ਆਈ. ਪੀ. ਐੱਲ. 'ਚ ਫੈਂਟੇਸੀ ਟੀਮ ਬਣਾ ਕੇ ਆਪਣੀ ਕਿਸਮਤ ਆਜ਼ਮਾ ਰਿਹਾ ਹਾਂ। ਰਾਤੋ-ਰਾਤ ਕਰੋੜਪਤੀ ਬਣਨਾ ਇਕ ਸੁਫਨੇ ਦੇ ਸੱਚ ਹੋਣ ਵਾਂਗ ਹੈ, ਇਸ ਨਾਲ ਸਾਨੂੰ ਗ਼ਰੀਬੀ ਤੋਂ ਉੱਭਰਨ 'ਚ ਮਦਦ ਮਿਲੇਗੀ ਕਿਉਂਕਿ ਅਸੀਂ ਆਰਥਿਕ ਤੌਰ 'ਤੇ ਗ਼ਰੀਬ ਵਰਗ ਤਾਲੁਕ ਰਖਦੇ ਹਾਂ। ਮੇਰੀ ਮਾਂ ਬੀਮਾਰ ਹੈ, ਹੁਣ ਮੈ ਉਨ੍ਹਾਂ ਦਾ ਠੀਕ ਤਰ੍ਹਾਂ ਨਾਲ ਇਲਾਜ ਕਰਾ ਸਕਾਂਗਾ। ਡਰੀਮ 11 (Dream 11) ਇਕ ਭਾਰਤੀ ਫੈਂਟੇਸੀ ਖੇਡ ਪਲੈਟਫਾਰਮ ਹੈ ਜੋ ਲੋਕਾਂ ਨੂੰ ਫੈਂਟੇਸੀ ਕ੍ਰਿਕਟ, ਹਾਕੀ, ਫੁੱਟਬਾਲ, ਕਬੱਡੀ ਤੇ ਬਾਸਕਟਬਾਲ ਖੇਡਣ ਦੀ ਇਜਾਜ਼ਤ ਦਿੰਦਾ ਹੈ। ਅਪ੍ਰੈਲ 2019 'ਚ ਡਰੀਮ 11 ਯੂਨੀਕਾਰਨ ਬਣਨ ਵਾਲੀ ਪਹਿਲੀ ਭਾਰਤੀ ਗੇਮਿੰਗ ਕੰਪਨੀ ਬਣ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News