IPL : ਪੰਜਾਬ ਵਲੋਂ ਧਮਾਕਾ ਕਰਨ ਲਈ ਭਾਰਤ ਪੁੱਜਾ ਕ੍ਰਿਸ ਗੇਲ, ਖੁਦ ਨੂੰ ਦੱਸਿਆ ਕਿੰਗ

04/03/2018 11:54:17 AM

ਨਵੀਂ ਦਿੱਲੀ (ਬਿਊਰੋ)— ਵਿੰਡੀਜ਼ ਤੂਫਾਨ ਕ੍ਰਿਸ ਗੇਲ ਨੇ ਭਾਰਤ ਵਿਚ ਕਦਮ ਰੱਖ ਦਿੱਤਾ ਹੈ। ਉਹ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿਚ ਕਿੰਗਸ ਇਲੈਵਨ ਪੰਜਾਬ ਵਲੋਂ ਧਮਾਕਾ ਕਰਨ ਨੂੰ ਤਿਆਰ ਹੈ। ਕਿੰਗਸ ਪੰਜਾਬ ਦਾ ਪਹਿਲਾ ਮੁਕਾਬਲਾ 8 ਅਪ੍ਰੈਲ ਨੂੰ ਮੋਹਾਲੀ ਵਿਚ ਦਿੱਲੀ ਡੇਅਰਡੇਵਿਲਸ ਨਾਲ ਹੋਵੇਗਾ।

ਖੁਦ ਨੂੰ ਦੱਸਿਆ ਕਿੰਗ
ਮੰਗਲਵਾਰ ਨੂੰ ਗੇਲ ਨੇ ਆਪਣੇ ਫੈਂਸ ਨੂੰ ਟਵੀਟ ਦੇ ਜਰੀਏ ਭਾਰਤ ਪੁੱਜਣ ਦੀ ਜਾਣਕਾਰੀ ਦਿੱਤੀ, ਜਿਸ ਵਿਚ ਉਨ੍ਹਾਂ ਨੇ ਖੁਦ ਨੂੰ ਕਿੰਗ ਦੱਸਿਆ ਹੈ। ਕੁਝ ਹੀ ਦਿਨ ਪਹਿਲਾਂ ਗੇਲ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਪੰਜਾਬੀ ਰੂਪ ਵਿਚ ਭੰਗੜਾ ਕਰਦੇ ਨਜ਼ਰ ਆ ਰਹੇ ਹਨ। ਗੇਲ ਦੇ ਇਸ ਭੰਗੜਾ ਨੇ ਉਨ੍ਹਾਂ ਦੇ ਗੰਗਨਮ ਡਾਂਸ ਨੂੰ ਵੀ ਫੇਲ ਕਰ ਦਿੱਤਾ ਜਿਸਦੇ ਲਈ ਉਹ ਜਾਣੇ ਜਾਂਦੇ ਹਨ।

ਕਿੰਗਸ ਇਲੈਵਨ ਪੰਜਾਬ ਲਈ ਵਿਕ ਜਾਣ ਦੇ ਬਾਅਦ ਗੇਲ ਦੇ ਫੈਂਸ ਨੂੰ ਕਾਫ਼ੀ ਰਾਹਤ ਮਿਲੀ। ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਗੇਲ ਦੇ ਬਿਨ੍ਹਾਂ ਇਹ ਆਈ.ਪੀ.ਐੱਲ. ਫਿੱਕਾ ਰਹੇਗਾ। ਆਖਰੀ ਦੋ ਸੀਜ਼ਨਾਂ ਦੇ 19 ਮੈਚਾਂ ਵਿਚ ਗੇਲ ਦੇ ਬੱਲੇ ਤੋਂ 447 ਦੌੜਾਂ ਹੀ ਆਈਆਂ।