IPL ਫਾਈਨਲ ਮੁੰਬਈ ''ਚ, ਮੈਚਾਂ ਦੇ ਸਮੇਂ ''ਚ ਬਦਲਾਅ ਨਹੀਂ

01/27/2020 9:03:07 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ 24 ਮਈ ਨੂੰ ਮੁੰਬਈ 'ਚ ਖੇਡਿਆ ਜਾਵੇਗਾ ਤੇ ਸੰਚਾਲਨ ਪ੍ਰੀਸ਼ਦ ਨੇ ਸੋਮਵਾਰ ਨੂੰ ਫੈਸਲਾ ਕੀਤਾ ਕਿ ਲੀਗ ਦੇ ਮੈਚ 7:30 ਨਹੀਂ ਬਲਕਿ ਹਮੇਸ਼ਾ ਦੀ ਤਰ੍ਹਾਂ ਰਾਤ 8 ਵਜੇ ਤੋਂ ਹੀ ਸ਼ੁਰੂ ਹੋਣਗੇ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਇਹ ਵੀ ਕਿਹਾ ਕਿ ਆਈ. ਪੀ. ਐੱਲ. ਫਾਈਨਲ ਅਹਿਮਦਾਬਾਦ 'ਚ ਨਹੀਂ ਬਲਕਿ ਮੁੰਬਈ 'ਚ ਹੀ ਹੋਵੇਗਾ। ਗਾਂਗੁਲੀ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਆਈ. ਪੀ. ਐੱਲ. ਦੇ ਰਾਤ ਦੇ ਮੈਚਾਂ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਹਿਲੇ ਦੀ ਤਰ੍ਹਾਂ ਹੀ ਇਹ ਰਾਤ 8 ਵਜੇ ਸ਼ੁਰੂ ਹੋਣਗੇ। 7:30 ਮੈਚ ਕਰਵਾਉਣ 'ਤੇ ਗੱਲ ਹੋਈ ਪਰ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਬਾਰ ਸਿਰਫ ਪੰਜ ਹੀ ਮੈਚ ਡਬਲ ਹੇਡਰ (ਸ਼ਾਮ ਚਾਰ ਤੇ ਰਾਤ ਅੱਠ ਵਜੇ ਤੋਂ) ਹੋਵੇਗਾ। ਫਾਈਨਲ ਮੁੰਬਈ 'ਚ ਖੇਡਿਆ ਜਾਵੇਗਾ।


ਪਹਿਲੀ ਬਾਰ 'ਕਨਕਸ਼ਨ' ਸਥਾਨਾਪੰਨ ਖਿਡਾਰੀ ਤੇ 'ਤੀਜਾ ਅੰਪਾਇਰ ਨੋਬਾਲ' ਵੀ ਪਹਿਲੀ ਵਾਰ ਆਈ. ਪੀ. ਐੱਲ. 'ਚ ਸ਼ੁਰੂ ਕੀਤਾ ਜਾਵੇਗਾ। ਪਿਛਲੇ ਕੁਝ ਸਾਲਾ ਤੋਂ ਕ੍ਰਿਕਟਰਾਂ ਦੇ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਣ ਦੀਆਂ ਘਟਨਾਵਾਂ ਵਧੀਆਂ ਹਨ। ਪਿਛਲੇ ਸਾਲ ਟੈਸਟ ਕ੍ਰਿਕਟ 'ਚ ਵੀ ਇਸ ਨਾਲ ਜੁੜੇ ਨਵੇਂ ਨਿਯਮ ਲਾਗੂ ਕੀਤੇ ਗਏ। ਹੁਣ ਮੈਦਾਨੀ ਅੰਪਾਇਰਾਂ ਦੀ ਜਗ੍ਹਾਂ ਨੋਬਾਲ 'ਤੇ ਫੈਸਲਾ ਤੀਜਾ ਅੰਪਾਇਰ ਲਵੇਗਾ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦੌਰਾਨ ਇਹ ਪ੍ਰਯੋਗ ਕੀਤਾ ਗਿਆ ਸੀ। ਨਾਲ ਹੀ ਬੀ. ਸੀ. ਸੀ. ਆਈ. ਇਕ ਚੈਰਿਟੀ ਦੇ ਲਈ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਵਿਚ ਇਕ 'ਆਲ ਸਟਾਰ ਮੈਚ' ਹੋਵੇਗਾ। ਗਾਂਗੁਲੀ ਨੇ ਕਿਹਾ ਕਿ ਇਹ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਆਈ. ਪੀ. ਐੱਲ. ਆਲ ਸਟਾਰ ਮੈਚ ਹੋਵੇਗਾ। ਇਹ ਮੈਚ ਅਹਿਮਦਾਬਾਦ 'ਚ ਨਹੀਂ ਹੋਵੇਗਾ ਕਿਉਂਕਿ ਅਜੇ ਤਕ ਇਹ ਸਟੇਡੀਅਮ ਤਿਆਰ ਨਹੀਂ ਹੈ। ਅਸੀਂ ਅਜੇ ਤੈਅ ਨਹੀਂ ਕੀਤਾ ਕਿ ਚੈਰਿਟੀ ਕਿਸ ਨੂੰ ਦਿੱਤੀ ਜਾਵੇਗੀ। ਰਾਸ਼ਟਰੀ ਕ੍ਰਿਕਟ ਅਕਾਦਮੀ ਦੇ ਪ੍ਰਮੁੱਖ ਰਾਹੁਲ ਦ੍ਰਾਵਿੜ ਦੇ ਨਾਲ ਬੈਠਕ ਦੇ ਬਾਰੇ 'ਚ ਪੁੱਛਣ 'ਤੇ ਗਾਂਗੁਲੀ ਨੇ ਕਿਹਾ ਕਿ ਇਸ ਵਾਰੇ 'ਚ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ।

Gurdeep Singh

This news is Content Editor Gurdeep Singh