IPL FEMA violation case : ਸ਼ਾਹਰੁਖ ਖਾਨ ਖਿਲਾਫ ED ਨੇ ਜਾਰੀ ਕੀਤਾ ਨੋਟਿਸ

07/20/2017 9:04:09 PM

ਨਵੀਂ ਦਿੱਲੀ— ਆਈ. ਪੀ. ਐੱਲ. ਫਾਰੇਨ ਐਕਸਚੇਂਜ਼ ਮੈਨੇਜਮੈਂਟ (ਫੇਮਾ) ਵਾਇਲੇਸ਼ਨ ਕੇਸ ਮਾਮਲੇ ਨੂੰ ਲੈ ਕੇ  ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਪ੍ਰਮੋਟਰ ਅਤੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੂੰ ਵਿਅਕਤੀਗਤ ਸੁਣਵਾਈ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਏਜੰਸੀ ਨੇ 23 ਜੁਲਾਈ ਨੂੰ ਵਿਅਕਤੀਗਤ ਸੁਣਵਾਈ ਲਈ ਬਾਲੀਵੁੱਡ ਸੁਪਰਸਟਾਰ ਨੂੰ ਬੁਲਾਇਆ ਹੈ। ਇਸ ਤੋਂ ਪਹਿਲਾਂ ਮਾਰਚ 'ਚ ਈ. ਡੀ. ਨੇ ਸ਼ਾਹਰੁਖ ਸਮੇਤ ਉਸ ਦੀ ਪਤਨੀ ਗੌਰੀ ਖਾਨ, ਅਭਿਨੇਤਰੀ ਜੂਹੀ ਚਾਵਲਾ ਅਤੇ ਹੋਰ ਲੋਕਾਂ ਨੂੰ ਕਥਿਤ ਤੌਰ 'ਤੇ ਨੁਕਸਾਨ ਲਈ ਇਕ ਕਾਰਨ ਦੱਸੋ ਨੋਟਿਸ ਭੇਜਿਆ ਸੀ।
ਈ. ਡੀ. ਨੇ ਇਹ ਨੋਟਿਸ (ਫੇਮਾ) ਦੇ ਨਿਯਮਾਂ ਦੇ ਉਲੰਘਣ ਕਰਨ 'ਤੇ ਭੇਜਿਆ ਹੈ, ਜੋ ਕਥਿਤ 73.6 ਕਰੋੜ ਦੇ ਫਾਰੇਨ ਐਕਸਚੇਂਜ ਘਾਟੇ ਨਾਲ ਜੁੜਿਆ ਹੈ। 2008-09 'ਚ ਈ. ਡੀ. ਨੇ ਆਈ. ਪੀ. ਐੱਲ. ਫ੍ਰੇਂਚਾਈਜ਼ੀ ਅਤੇ ਉਸ ਦੇ ਮਾਲਕਾਂ ਖਿਲਾਫ ਜਾਂਚ ਸ਼ੁਰੂ ਕੀਤੀ ਸੀ।