IPL ਬ੍ਰਾਡਕਾਸਟ ਸਟਾਰ ਇੰਡੀਆ ਤੋਂ BCCI ਨੂੰ ਹੋ ਸਕਦਾ ਹੈ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ

03/19/2020 12:05:20 PM

ਸਪੋਰਟਸ ਡੈਸਕ  :  ਦੁਨੀਆਭਰ ’ਚ ਆਪਣਾ ਕਹਿਰ ਪਾ ਰਹੇ ਕੋਰੋਨਾ ਵਾਇਰਸ ਭਾਰਤ ’ਚ ਵੀ ਵਿਆਪਕ ਤੌਰ ’ਤੇ ਪ੍ਰਭਾਵੀ ਹੋ ਚੁੱਕਿਆ ਹੈ। ਦੇਸ਼ ਭਰ ’ਚ ਖੇਡਾਂ ਦੇ ਸਾਰੇ ਆਯੋਜਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਇਸ ਮਹਾਮਾਰੀ ਦਾ ਸਭ ਤੋਂ ਵੱਡਾ ਸ਼ਿਕਾਰ 2020 ’ਚ ਨਿਰਧਾਰਤ ਆਈ. ਪੀ. ਐੱਲ ਦੇ 13ਵੇਂ ਸੀਜ਼ਨ ਨੂੰ ਹੋਣਾ ਪਿਆ ਹੈ। ਦਰਅਸਲ ਆਈ. ਪੀ. ਐੱਲ ਇਸ ਸਾਲ 29 ਮਾਰਚ ਤੋਂ ਪ੍ਰਸਤਾਵਿਤ ਸੀ ਪਰ ਕੋਰੋਨਾ ਵਾਇਰਸ ਤੋਂ ਸਾਵਧਾਨ ਸਰਕਾਰ ਨੇ 15 ਅਪ੍ਰੈਲ ਤੱਕ ਵਿਦੇਸ਼ੀ ਵੀਜ਼ੇ ’ਤੇ ਰੋਕ ਲੱਗਾ ਦਿੱਤੀ। ਵਿਦੇਸ਼ੀ ਖਿਡਾਰੀਆਂ ਦੇ ਬਿਨਾਂ ਆਈ. ਪੀ. ਐੱਲ ਦਾ ਆਯੋਜਨ ਲਗਭਗ ਨਾਮੁਮਕਿਨ ਸੀ ਜਿਸਦੇ ਕਾਰਨ ਆਈ. ਪੀ. ਐੱਲ ਕਮੇਟੀ ਨੇ ਇਸ ਟੂਰਨਾਮੈਂਟ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ।

ਆਈ. ਪੀ. ਐੱਲ ਕਮੇਟੀ ਨੇ ਹਾਲਾਂਕਿ ਕੋਰੋਨਾ ਦੇ ਪ੍ਰਭਾਵ ਦੇ ਕਾਰਨ ਦੇਖੋ ਅਤੇ ਇੰਤਜ਼ਾਰ ਕਰੋ ਦੀ ਨੀਤੀ ਅਪਨਾਈ ਹੈ ਪਰ ਦਿਨੋਂ ਦਿਨ ਆਪਣਾ ਦਾਇਰਾ ਫੈਲਾਉਂਦੇ ਇਸ ਵਾਇਰਸ  ਦੇ ਕਾਰਨ ਟੂਰਨਾਮੈਂਟ ਦਾ ਆਯੋਜਨ ਹੋਣਾ ਸੰਭਵ ਨਹੀਂ ਲੱਗ ਰਿਹਾ ਹੈ। ਜੇਕਰ ਕੋਰੋਨਾ ਵਾਇਰਸ ਦੇ ਕਾਰਨ ਇਸ ਟੂਰਨਾਮੈਂਟ ਨੂੰ ਰੱਦ ਕੀਤਾ ਗਿਆ ਤਾਂ ਬੀ. ਸੀ. ਸੀ. ਆਈ. ਨੂੰ ਬਹੁਤ ਵੱਡਾ ਨੁਕਸਾਨ ਚੁੱਕਣਾ ਪੈ ਸਕਦਾ ਹੈ। ਡਿਜ਼ਨੀ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ ਸਟਾਰ ਇੰਡੀਆ ਨੇ ਆਈ. ਪੀ. ਐੱਲ ਦੇ ਪ੍ਰਸਾਰਣ ਸਬੰਧੀ ਸਾਰੇ ਅਧਿਕਾਰ ਖਰੀਦੇ ਹਨ। ਕੰਪਨੀ ਨੇ ਟੂਰਨਾਮੈਂਟ ਦੇ ਟੀ.ਵੀ. ਪ੍ਰਸਾਰਣ ਅਤੇ ਡੀਜੀਟਲ ਸਟਰੀਮਿੰਗ ਨਾਲ ਜੁੜੇ ਸਾਰੇ ਅਧਿਕਾਰ ਆਪਣੇ ਕੋਲ ਸੁਰੱਖਿਅਤ ਰੱਖੇ ਹਨ। ਟੂਰਨਾਮੈਂਟ ਦੇ ਪ੍ਰਸਾਰਣ ਸਬੰਧੀ ਕਰਾਰ ਨੂੰ ਹਾਸਲ ਕਰਨ ਲਈ ਬ੍ਰਾਡਕਾਸਟ ਕੰਪਨੀ ਨੇ ਬੀ. ਸੀ. ਸੀ. ਆਈ ਨੂੰ ਬਹੁਤ ਵੱਡੀ ਰਕਮ ਪ੍ਰਦਾਨ ਕੀਤੀ ਹੈ।ਅਨੁਮਾਨ ਹੈ ਕਿ ਬੀ. ਸੀ. ਸੀ. ਆਈ ਨੂੰ ਪ੍ਰਸਾਰਣ ਅਧਿਕਾਰ ਦੇ ਬਦਲੇ ਸਟਾਰ ਇੰਡੀਆ ਨੇ ਕਰੀਬ 4000 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਹੁਣ ਜੇਕਰ ਭਾਰਤ ’ਚ ਕੋਰੋਨਾ ਦਾ ਪ੍ਰਭਾਵ ਇਸ ਤਰਾਂ ਵੱਧਦਾ ਰਿਹਾ ਤਾਂ ਮਜਬੂਰਨ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ ਨੂੰ ਰੱਦ ਕਰਨ ਦਾ ਫੈਸਲਾ ਲੈਣਾ ਹੋਵੇਗਾ। ਬੀ. ਸੀ. ਸੀ. ਆਈ. ਦੇ ਇਸ ਫੈਸਲੇ ਤੋਂ ਉਸ ਨੂੰ ਸਟਾਰ ਇੰਡੀਆ ਵਲੋਂ ਦਿੱਤੇ ਗਏ 4000 ਕਰੋੜ ਰੁਪਏ ਦਾ ਨਿਸ਼ਚਿਤ ਤੌਰ ’ਤੇ ਨੁਕਸਾਨ ਹੋਵੇਗਾ।

ਹਾਲ ਹੀ ’ਚ ਮੰੁਬਈ ਹੈੱਡ ਕੁਆਰਟਰ ’ਚ ਆਯੋਜਿਤ ਮੀਟਿੰਗ ’ਚ ਬੀ. ਸੀ. ਸੀ. ਆਈ. ਦੇ ਆਨਰੇਰੀ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਬੋਰਡ ਹਾਲਤ ’ਤੇ ਨਜ਼ਰ ਬਣਾਏ ਹੋਏ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ’ਤੇ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬੀ. ਸੀ. ਸੀ. ਆਈ. ਅਤੇ ਆਈ. ਪੀ. ਐੱਲ ਨਾਲ ਜੁੜੇ ਸਾਰੇ ਲੋਕ ਇਸਦੇ ਸਫਲ ਆਯੋਜਨ ਨੂੰ ਲੈ ਕੇ ਉਮੀਦ ਬਣਾਏ ਹੋਏ ਹਨ।

Davinder Singh

This news is Content Editor Davinder Singh