ਆਈ. ਪੀ. ਐੱਲ. ਨੀਲਾਮੀ 19 ਦਸੰਬਰ ਨੂੰ, 971 ਖਿਡਾਰੀਆਂ ਦੀ ਲੱਗੇਗੀ ਬੋਲੀ

12/02/2019 8:57:36 PM

 ਨਵੀਂ ਦਿੱਲੀ— ਆਈ. ਪੀ. ਐੱਲ. ਦੇ ਲਈ 19 ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਖਿਡਾਰੀਆਂ ਦੀ ਨੀਲਾਮੀ 'ਚ 971 ਕ੍ਰਿਕਟਰਾਂ 'ਤੇ ਬੋਲੀ ਲੱਗੇਗੀ, ਜਿਸ 'ਚ 713 ਭਾਰਤੀ ਤੇ 258 ਵਿਦੇਸ਼ੀ ਖਿਡਾਰੀ ਹੋਣਗੇ। ਇਨ੍ਹਾਂ 'ਚ 215 ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡੇ ਹਨ ਤੇ 754 ਘਰੇਲੂ ਕ੍ਰਿਕਟ ਜਦਕਿ ਐਸੋਸੀਏਟ ਦੇਸ਼ਾਂ ਦੇ 2 ਕ੍ਰਿਕਟਰ ਹਨ। ਆਈ. ਪੀ. ਐੱਲ. ਦੇ ਖਿਡਾਰੀਆਂ ਦੀ ਰਜਿਸਟੇਸ਼ਨ 30 ਨਵੰਬਰ ਨੂੰ ਖਤਮ ਹੋ ਗਈ। ਹੁਣ ਫ੍ਰੈਂਚਾਇਜ਼ੀ ਦੇ ਕੋਲ ਆਪਣੇ ਚੁਣੇ ਖਿਡਾਰੀਆਂ ਦੀ ਸੂਚੀ ਦੇਣ ਦੇ ਲਈ 9 ਦਸੰਬਰ ਤਕ ਦਾ ਸਮਾਂ ਹੈ ਜੋ ਖਿਡਾਰੀਆਂ ਦੀ ਆਖਰੀ ਨੀਲਾਮੀ 'ਚ ਜਾਵੇਗੀ। ਰਜਿਸਟੇਸ਼ਨ ਖਿਡਾਰੀਆਂ 'ਚ 19 ਭਾਰਤ ਦੇ ਅੰਤਰਰਾਸ਼ਟਰੀ, 634 ਘਰੇਲੂ ਤੇ 60 ਇਸ ਤਰ੍ਹਾਂ ਦੇ ਘਰੇਲੂ ਕ੍ਰਿਕਟਰ ਹਨ ਜੋ ਘੱਟ ਤੋਂ ਘੱਟ ਇਕ ਆਈ. ਪੀ. ਐੱਲ. ਮੈਚ ਖੇਡ ਚੁੱਕੇ ਹਨ। ਉਹ 196 ਅੰਤਰਰਾਸ਼ਟਰੀ ਵਿਦੇਸ਼ੀ ਖਿਡਾਰੀ ਤੇ 60 ਇਸ ਤਰ੍ਹਾਂ ਦੇ ਵਿਦੇਸ਼ੀ ਖਿਡਾਰੀ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ। ਇਨ੍ਹਾਂ 'ਚ ਦੋ ਐਸੋਸੀਏਟ ਦੇਸ਼ਾਂ ਦੇ ਖਿਡਾਰੀ ਹਨ। ਅਫਗਾਨਿਸਤਾਨ (19), ਆਸਟਰੇਲੀਆ (55), ਬੰਗਲਾਦੇਸ਼ (6), ਇੰਗਲੈਂਡ (22), ਨੀਦਰਲੈਂਡ (ਇਕ), ਨਿਊਜ਼ੀਲੈਂਡ (24), ਦੱਖਣੀ ਅਫਰੀਕਾ (54), ਸ਼੍ਰੀਲੰਕਾ (39), ਅਮਰੀਕਾ (ਇਕ), ਵੈਸਟਇੰਡੀਜ਼ (34) ਤੇ ਜ਼ਿੰਬਾਬਵੇ (3) ਦੇ ਖਿਡਾਰੀ ਨੀਲਾਮੀ ਦਾ ਹਿੱਸਾ ਹੋਣਗੇ।

ਇਸ ਟੀਮ ਦੇ ਇੰਨੇ ਖਿਡਾਰੀ ਕੀਤੇ ਰਿਟੇਨ-
ਚੇਨਈ ਸੁਪਰ ਕਿੰਗਸ— 20
ਦਿੱਲੀ ਕੈਪੀਟਲਸ— 14
ਕਿੰਗਸ ਇਲੈਵਨ ਪੰਜਾਬ— 16
ਕੋਲਕਾਤਾ ਨਾਈਟ ਰਾਈਡਰਸ— 14
ਮੁੰਬਈ ਇੰਡੀਅਨਸ— 18
ਰਾਜਸਥਾਨ ਰਾਇਲਜ਼— 14
ਰਾਇਲ ਚੈਲੰਜ਼ਰਸ ਬੈਂਗਲੁਰੂ— 13
ਸਨਰਾਈਜ਼ਰਸ ਹੈਦਰਾਬਾਦ— 18


ਇੰਨੇ ਖਿਡਾਰੀ ਖਰੀਦਣੇ ਹੋਣਗੇ
ਚੇਨਈ ਸੁਪਰ ਕਿੰਗਸ— 5
ਦਿੱਲੀ ਕੈਪੀਟਲਸ— 11
ਕਿੰਗਸ ਇਲੈਵਨ ਪੰਜਾਬ— 9
ਕੋਲਕਾਤਾ ਨਾਈਟ ਰਾਈਡਰਸ— 11
ਮੁੰਬਈ ਇੰਡੀਅਨਸ— 7
ਰਾਜਸਥਾਨ ਰਾਇਲਜ਼— 11
ਰਾਇਲ ਚੈਲੰਜ਼ਰਸ ਬੈਂਗਲੁਰੂ— 12
ਸਨਰਾਈਜ਼ਰਸ ਹੈਦਰਾਬਾਦ— 7


ਇੰਨੇ ਪੈਸੇ ਬਚੇ
ਚੇਨਈ ਸੁਪਰ ਕਿੰਗਸ— 14.60 ਕਰੋੜ ਰੁਪਏ।
ਦਿੱਲੀ ਕੈਪੀਟਲਸ— 27.85 ਕਰੋੜ ਰੁਪਏ।
ਕਿੰਗਸ ਇਲੈਵਨ ਪੰਜਾਬ— 42.70 ਕਰੋੜ ਰੁਪਏ।
ਕੋਲਕਾਤਾ ਨਾਈਟ ਰਾਈਡਰਸ— 35.65 ਕਰੋੜ ਰੁਪਏ।
ਮੁੰਬਈ ਇੰਡੀਅਨਸ— 13.05 ਕਰੋੜ ਰੁਪਏ।
ਰਾਜਸਥਾਨ ਰਾਇਲਜ਼— 28.90 ਕਰੋੜ ਰੁਪਏ।
ਰਾਇਲ ਚੈਲੰਜ਼ਰਸ ਬੈਂਗਲੁਰੂ— 27.90 ਕਰੋੜ ਰੁਪਏ।
ਸਨਰਾਈਜ਼ਰਸ ਹੈਦਰਾਬਾਦ— 17 ਕਰੋੜ ਰੁਪਏ।

Gurdeep Singh

This news is Content Editor Gurdeep Singh