IPL ਸੱਟੇਬਾਜ਼ੀ ਮਾਮਲਾ: ਅਰਬਾਜ਼ ਅਤੇ ਪਰਾਗ ਸੰਘਵੀ ਬਣੇ ਸਰਕਾਰੀ ਗਵਾਹ

06/07/2018 10:46:08 AM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੂੰ ਆਈ. ਪੀ. ਐੱਲ. 'ਤੇ ਸੱਟਾ ਲਾਉਣ ਦੇ ਮਾਮਲੇ 'ਚ ਠਾਣੇ ਕ੍ਰਾਈਮ ਬ੍ਰਾਂਚ 'ਚ ਪੁੱਛਗਿੱਛ ਲਈ ਬੁਲਾਇਆ ਗਿਆ। ਪੁੱਛਗਿੱਛ ਦੌਰਾਨ ਅਰਬਾਜ਼ ਖਾਨ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ। ਮੀਡੀਆ ਰਿਪੋਰਟ ਮੁਤਾਬਕ, ਅਰਬਾਜ਼ ਖਾਨ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਪਿਛਲੇ 6 ਸਾਲ ਤੋਂ ਆਈ. ਪੀ. ਐੱਲ. ਮੈਚਾਂ 'ਤੇ ਸੱਟਾ ਲਾ ਰਿਹਾ ਹੈ। ਉਸ ਨੇ 3 ਕਰੋੜ ਤੋਂ ਜ਼ਿਆਦਾ ਰੁਪਏ ਸੱਟੇਬਾਜ਼ੀ 'ਚ ਗੁਵਾ ਦਿੱਤੇ ਹਨ
ਆਈ.ਪੀ.ਐੱਲ. ਸੱਟੇਬਾਜ਼ੀ ਦੇ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਦੋਸ਼ੀ ਅਰਬਾਜ਼ ਖਾਨ ਅਤੇ ਫਿਲਮ ਪ੍ਰੋਡਿਊਸਰ ਪਰਾਗ ਸੰਘਵੀ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ। ਉਸ ਬਿਆਨ ਧਾਰਾ-164 ਦੇ ਤਹਿਤ ਰਿਕਾਰਡ ਕੀਤੇ ਜਾਣਗੇ। ਅਰਬਾਜ਼ ਪਹਿਲਾਂ ਹੀ ਆਪਣੇ ਉੱਪਰ ਲੱਗੇ ਸੱਟੇਬਾਜ਼ੀ ਦੇ ਦੋਸ਼ਾਂ ਨੂੰ ਪੁਲਸ ਦੇ ਸਾਹਮਣੇ ਮੰਨ ਚੁੱਕਾ ਹੈ।


Related News