ਚੇਨਈ ਸੁਪਰ ਕਿੰਗਜ਼ ਦੇ ਜਿੱਤਣ 'ਤੇ ਬਾਲੀਵੁੱਡ ਸਟਾਰਜ਼ ਨੇ ਟੀਮ ਨੂੰ ਦਿੱਤੀ ਵਧਾਈ
05/28/2018 5:24:29 PM
ਨਵੀਂ ਦਿੱਲੀ—ਆਈ.ਪੀ.ਐੱਲ.2018 ਜਿੱਤਣ ਦੇ ਲਈ ਅਨਿਲ ਕਪੂਰ ਅਤੇ ਰਣਵੀਰ ਸਿੰਘ ਵਰਗੀਆਂ ਬਾਲੀਵੁੱਡ ਹਸਤੀਆਂ ਨੇ ਚੇਨਈ ਸੁਪਰ ਕਿੰਗਜ਼ ਨੂੰ ਵਧਾਈ ਦਿੱਤੀ। ਟੀਮ ਨੇ ਤੀਸਰੀ ਬਾਰ ਇਹ ਖਿਤਾਬ ਜਿੱਤਿਆ ਹੈ। ਚੇਨਈ ਸੁਪਰ ਕਿੰਗਜ਼ ਨੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਹੋਏ ਫਾਈਨਲ ਮੈਚ 'ਚ ਸਨਰਾਈਜਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਟੀਮ 2010 ਅਤੇ 2011 'ਚ ਜਿੱਤ ਦਾ ਸੁਆਦ ਚੱਖ ਚੁਕੀ ਹੈ।
ਚੇਨਈ ਨੇ 18.3 ਓਵਰਾਂ 'ਚ ਦੋ ਵਿਕਟ ਗੁਵਾ ਕੇ 181 ਦੌੜਾਂ ਬਣਾਈਆਂ ਜਦਕਿ ਸਨਰਾਈਜਰਜ਼ 20 ਓਵਰਾਂ 'ਚ ਛੈ ਵਿਕਟ ਗਵਾ ਕੇ 178 ਦੌੜਾਂ 'ਤੇ ਸਿਮਟ ਗਈ। ਬਾਲੀਵੁੱਡ ਹਸਤੀਆਂ ਨੇ ਟਵੀਟ ਕਰਕੇ ਕੁਝ ਇਸ ਅੰਦਾਜ਼ 'ਚ ਟੀਮ ਨੂੰ ਵਧਾਈ ਦਿੱਤੀ। ਅਨਿਲ ਕਪੂਰ ਨੇ ਲਿਖਿਆ, ਸੱਤ ਬਾਰ ਫਾਈਨਲਲਿਸਟ ਅਤੇ ਤਿੰਨ ਬਾਰ ਜੇਤੂ, ਚੈਂਪੀਅਨਸ਼ਿਪ ਹੋਣ ਦੇ ਨਾਤੇ ਚੇਨਈ ਸੁਪਰ ਕਿੰਗਜ਼ ਸੱਚ 'ਚ ਇਸ ਜਿੱਤ ਦੀ ਹਕਦਾਰ ਹੈ। ਸੀਰੀਜ਼ ਦਾ ਕਿੰਨਾ ਸ਼ਾਨਦਾਰ ਅੰਤ ਸੀ।
7 time Finalists and 3rd time Winners. @ChennaiIPL truly deserves to be awarded for being the champions that they are! What an exciting finish to the series! #IPL2018Finals #CSKvsSRH pic.twitter.com/z8cYkSOcST
— Anil Kapoor (@AnilKapoor) May 27, 2018
ਉਥੇ ਹੀ ਰਣਵੀਰ ਸਿੰਘ ਨੇ ਲਿਖਿਆ, ਚੇਨ-ਨਈ-ਚੇਨ-ਨਈ ਸੁ-ਪਰ ਕਿੰਗਜ਼। ਪੀਲੀ ਸੈਨਾ ਨੇ ਫਿਰ ਜਿੱਤ ਦਾ ਅਨੰਦ ਲਿਆ ਵਧਾਈ।
Chen-nai Chen-nai SU-PER KINGS !!!!! Yellow army rejoice !!!! Congratulations!!! 🏆🏏💯💪🏾🙌🏽🤩 #IPL2018Final #WhistlePodu #MSD @ChennaiIPL #IPL2018Final
— Ranveer Singh (@RanveerOfficial) May 27, 2018
ਜਦਕਿ ਕਬੱਡੀ ਅਤੇ ਕ੍ਰਿਕਟ 'ਚ ਬਰਾਬਾਰ ਦਿਲਚਸਪੀ ਰੱਖਣ ਵਾਲੇ ਅਭਿਸ਼ੇਕ ਬੱਚਨ ਨੇ ਲਿਖਿਆ, ' ਅਜਿਹਾ ਲੱਗਦਾ ਹੈ ਕਿ ਖੇਡਾਂ 'ਚ ਇਹ ਸਾਲ ਚੇਨਈ ਦਾ ਹੈ। ਪਹਿਲਾਂ ਇੰਡੀਆ ਸੁਪਰ ਲੀਗ 'ਚ ਨਮਨ ਚੇਨਈ ਦੀ ਫੁੱਟਬਾਲ ਕਲਬ ਅਤੇ ਹੁਣ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ , ਸੀ.ਐੱਸ.ਕੇ. ਨੂੰ ਬਹੁਤ ਬਹੁਤ ਵਧਾਈ। ਸ਼ਾਨਦਾਰ ਜਿੱਤ! ਚੈਂਪੀਅਨਜ਼
Looks like it’s Chennai’s year in sports. 1st namma @chennaiyinfc in the @IndSuperLeague and now @ChennaiIPL in the @IPL. Many congratulations to #CSK. Great win! #Champions
— Abhishek Bachchan (@juniorbachchan) May 27, 2018
ਬਾਲੀਵੁੱਡ ਅਭਿਨੇਤਰੀ ਸੋਫੀ ਚੌਧਰੀ ਨੇ ਲਿਖਿਆ,' ਵਾਹ! ਇਸ ਨੂੰ ਕਹਿੰਦੇ ਹਨ ਧਮਾਕੇਦਾਰ ਵਾਪਸੀ, ਕਿੰਨੀ ਸ਼ਾਨਦਾਰ ਟੀਮ, ਸ਼ਾਨਦਾਰ ਸੀਜ਼ਨ ਅਤੇ ਸ਼ਾਨਦਾਰ ਫਿਨਾਲੇ, ਸ਼ੇਨ ਵਾਟਸਨ ਤੁਸੀਂ ਛਾਹ ਗਏ। ਬਿਹਤਰੀਨ ਟੂਰਨਾਮੈਂਟ ਦੇ ਲਈ ਐੱਸ.ਆਰ.ਐੱਚ ਨੂੰ ਵਧਾਈ। ਪਰ ਇਹ ਸਮਾਂ ਸੀ.ਐੱਸ. ਕੇ ਦੇ ਲਈ ਖੁਸੀ ਮਨਾਉਣ ਦਾ ਹੈ।
Woohoo! That’s what you call back with a bang!! You guys were missed #CSK !!! What a team, what a season & what a finale!!! #ShaneWatson u SLAYER!!🔥🔥🔥 Congrats #SRH on a superb tournament but time for #WhistlePodu 💃🏻💃🏻 #CSKvsSRH #IPL #IPLfinal2018 #IPL2018Final #Dhoni pic.twitter.com/5thJtqN4RE
— Sophie Choudry (@Sophie_Choudry) May 27, 2018