ਮੁੰਬਈ ਇੰਡੀਅਨਜ਼ ਤੋਂ ਹਾਰਨ ਦੇ ਬਾਅਦ ਰਵੀਚੰਦਰਨ ਅਸ਼ਵਿਨ ਦੇ ਦਿੱਤਾ ਇਹ ਬਿਆਨ

05/17/2018 3:14:48 PM

ਨਵੀਂ ਦਿੱਲੀ—ਆਈ.ਪੀ.ਐਲ. ਦੇ 50 ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਵਿਰੁੱਧ ਕਿੰਗਜ਼ ਇਲੈਵਨ ਪੰਜਾਬ ਟੀਮ ਸਿਰਫ 3 ਦੌੜਾਂ ਨਾਲ ਹਾਰ ਗਈ। ਲੋਕੇਸ਼ ਰਾਹੁਲ ਨੇ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਇਆ। ਮੁੰਬਈ 13 ਮੈਚਾਂ 'ਚੋਂ ਛੈ ਜਿੱਤ ਕੇ 12 ਅੰਕਾਂ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਅਤੇ ਪਲੇਆਫ 'ਚ ਪਹੁੰਚਣ ਦੀ ਦੌੜ 'ਚ ਬਣੀ ਹੋਈ ਹੈ। ਜਦਕਿ ਪੰਜਾਬ ਨੇ 13 ਮੈਚਾਂ 'ਚੋਂ 12 ਅੰਕਾਂ ਨਾਲ ਛੇਵੇਂ ਸਥਾਨ 'ਤੇ ਖਿਸਕ ਗਈ ਹੈ। ਇਸ ਹਾਰ ਦੇ ਬਾਅਦ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਬਹੁਤ ਨਿਰਾਸ਼ ਸਨ।

ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ, '' ਕੇ.ਐੱਲ ਰਾਹੁਲ ਅਤੇ ਅਰੋਨ ਫਿੰਚ ਨੇ ਸਭ ਤੋਂ ਵਧੀਆ ਖੇਡ ਦਿਖਾਇਆ, ਪਰ ਉਨ੍ਹਾਂ ਦੇ ਲਈ ਬਦਕਿਸਮਤੀ ਸੀ ਕਿ ਇਸ ਮੈਚ ਨੂੰ ਜਿੱਤ ਨਹੀਂ ਸਕੇ। ਕੇ.ਐੱਲ. ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਸਾਡੇ ਲਈ ਅਰਬ ਡਾਲਰ ਦਾ ਮੁੰਡਾ ਹੈ। ਉਹ ਕੁਝ ਮਹੀਨਿਆਂ ਤੋਂ ਭਾਰਤੀ ਟੀਮ ਦੇ ਅੰਦਰ ਅਤੇ ਬਾਹਰ ਰਹੇ ਹਨ ਇਸ ਲਈ ਉਹ ਖੁਦ ਦੇ ਖੇਡ ਨੂੰ ਸਾਬਤ ਕਰ ਰਹੇ ਹਨ ਅਤੇ ਅੱਜ ਸਾਡੇ ਲਈ ਉਨ੍ਹਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ।' ਬੁਮਰਾਹ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ, ' ਬਾਕੀ ਅਸੀਂ ਇਸ ਖੇਡ ਨੂੰ ਜਿੱਤ ਨਹੀਂ ਸਕੇ, ਉਹ ਨਿਰਾਸ਼ਾਜਨਕ ਹੈ। ਜਿਸ ਤਰ੍ਹਾਂ ਜਸਪ੍ਰੀਤ ਤੇ ਬੁਮਰਾਹ ਨੇ ਗੇਂਦਬਾਜ਼ੀ ਕੀਤੀ ਉਹ ਬਹੁਤ ਚੰਗੀ ਸੀ। ਵਾਸਤਵ 'ਚ ਉਹ ਡੈੱਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਦੇ ਹਨ ਅਤੇ ਅੱਜ ਵੀ ਉਨ੍ਹਾਂ ਨੇ ਉਸੇ ਤਰ੍ਹਾਂ ਦਾ ਖੇਡ ਦਿਖਾਇਆ।'

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਕੀਰੋਨ ਪੋਲਾਰਡ ਦੇ 50 ਦੌੜਾਂ ਦੇ ਸਕੋਰ 'ਤੇ ਅੱਠ ਵਿਕਟਾਂ 'ਤੇ 187 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਰਾਹੁਲ ਦੀ 60 ਗੇਂਦਾਂ 'ਚ 10 ਚੌਕਿਅÎਾਂ ਅਤੇ ਤਿੰਨ ਛੱਕਿਆਂ ਵਾਲੀ ਪਾਰੀ ਅਤੇ ਆਰੋਨ ਫਿੰਚ (46) ਦੇ ਨਾਲ ਦੂਸਰੇ ਵਿਕਟਾਂ ਦੇ ਲਈ 12.2 ਓਵਰਾਂ 'ਚ 111 ਦੌੜਾਂ ਦੀ ਸ਼ਾਝੇਦਾਰੀ ਦੇ ਬਾਵਜੂਦ ਨਿਧਾਰਿਤ 20 ਓਵਰਾਂ 'ਚ ਪੰਜ ਵਿਕਟਾਂ 'ਤੇ 183 ਦੌੜਾਂ ਹੀ ਬਣਾ ਸਕੀ।