IPL 2023 : ਯਸ਼ਸਵੀ ਜਾਇਸਵਾਲ ਤੇ ਸੈਮਸਨ ਦੀ ਸ਼ਾਨਦਾਰ ਬੱਲੇਬਾਜ਼ੀ, ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

05/11/2023 10:50:34 PM

ਸਪੋਰਟਸ ਡੈਸਕ : ਆਈ.ਪੀ.ਐੱਲ. 2023 ਦਾ 56ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਤੇ ਰਾਜਸਥਾਨ ਰਾਇਲਜ਼ (ਆਰ.ਆਰ.) ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਜ਼ 'ਚ ਖੇਡਿਆ ਗਿਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਤੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 150 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੀਆਂ ਸ਼ਾਨਦਾਰ 98 ਦੌੜਾਂ ਤੇ ਕਪਤਾਨ ਸੰਜੂ ਸੈਮਸਨ ਦੀਆਂ 48 ਦੌੜਾਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ 13.1 ਓਵਰ 151 ਦੌੜਾਂ ਬਣਾ ਕੇ 9 ਵਿਕਟਾਂ ਨਾਲ ਮੈਚ ਆਪਣੇ ਨਾ ਕਰ ਲਿਆ। ਯਸ਼ਸਵੀ ਜਾਇਸਵਾਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਆਈ. ਪੀ. ਐੱਲ. ਦਾ ਸਭ ਤੋਂ ਤੇਜ਼ ਅਰਧ ਸੈਂਕੜਾ (13 ਗੇਂਦਾਂ) ’ਤੇ ਬਣਾਇਆ।

ਦੋਵਾਂ ਟੀਮਾਂ ਦੀ ਪਲੇਇੰਗ 11

ਕੋਲਕਾਤਾ ਨਾਈਟ ਰਾਈਡਰਜ਼ ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਜੇਸਨ ਰਾਏ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਆਂਦ੍ਰੇ ਰਸਲ, ਰਿੰਕੂ ਸਿੰਘ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਅਨੂਕੁਲ ਰਾਏ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਜੋ ਰੂਟ, ਧਰੁਵ ਜੁਰੇਲ, ਸ਼ਿਮਰੋਨ ਹੈਟਮਾਇਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਕੇ.ਐੱਮ. ਆਸਿਫ, ਯੁਜਵੇਂਦਰ ਚਾਹਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Manoj

This news is Content Editor Manoj