IPL 2023 : ਹੈਦਰਾਬਾਦ ਨੇ ਦਿੱਲੀ ਨੂੰ ਦਿੱਤਾ 198 ਦੌੜਾਂ ਦਾ ਟੀਚਾ

04/29/2023 9:23:09 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦਾ 40ਵਾਂ ਮੈਚ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ। ਇਸ ਤਰ੍ਹਾਂ ਹੈਦਰਾਬਾਦ ਨੇ ਦਿੱਲੀ ਨੂੰ ਜਿੱਤ ਲਈ 198 ਦੌੜਾਂ ਦਾ ਟੀਚਾ ਦਿੱਤਾ।

ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਇਲਜ਼ਾਮਾਂ ਤੋਂ ਬਾਅਦ WFI ਮੁਖੀ ਆਇਆ ਮੀਡੀਆ ਸਾਹਮਣੇ, ਦਿੱਤਾ ਇਹ ਬਿਆਨ

ਹੈਦਰਬਾਦ ਲਈ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ ਇਕ ਛਿੱਕਾ ਲਾਇਆ। ਇਸ ਤੋਂ ਇਲਾਵਾ ਹੈਨਰਿਚ ਕਲਾਸੇਨ ਨੇ ਵੀ 53 ਦੌੜਾਂ ਦੀ ਦਮਦਾਰ ਪਾਰੀ ਖੇਡੀ। ਹੈਦਰਬਾਦ ਲਈ ਇਸ ਤੋਂ ਇਲਾਵਾ ਮਯੰਕ ਅਗਰਵਾਲ 5 ਦੌੜਾਂ, ਰਾਹੁਲ ਤ੍ਰਿਪਾਠੀ 10 ਦੌੜਾਂ, ਕਪਤਾਨ ਐਡਨ ਮਾਰਕਰਮ 8 ਦੌੜਾਂ , ਹੈਰੀ ਬਰੁਕ 0 ਦੌੜਾਂ ਤੇ ਅਬਦੁਲ ਸਮਦ ਨੇ 28 ਦੌੜਾਂ ਬਣਾਈਆਂ। ਦਿੱਲੀ ਲਈ ਈਸ਼ਾਂਤ ਸ਼ਰਮਾ ਨੇ 1, ਮਿਸ਼ੇਲ ਮਾਰਸ਼ ਨੇ 4 ਤੇ ਅਕਸ਼ਰ ਪਟੇਲ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਇਸ ਸ਼ਹਿਰ 'ਚ ਕ੍ਰਿਕਟ ਅਕੈਡਮੀ ਖੋਲ੍ਹਣਗੇ ਯੁਵਰਾਜ ਸਿੰਘ, ਖਿਡਾਰੀਆਂ ਨੂੰ ਮਿਲੇਗਾ ਕੌਮਾਂਤਰੀ ਪਲੇਟਫਾਰਮ

ਪਲੇਇੰਗ ਇਲੈਵਨ

ਦਿੱਲੀ ਕੈਪੀਟਲਸ : ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਿਸ਼ੇਲ ਮਾਰਸ਼, ਮਨੀਸ਼ ਪਾਂਡੇ, ਪ੍ਰਿਯਮ ਗਰਗ, ਅਕਸ਼ਰ ਪਟੇਲ, ਰਿਪਲ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ

ਸਨਰਾਈਜ਼ਰਜ਼ ਹੈਦਰਾਬਾਦ : ਹੈਰੀ ਬਰੁੱਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਏਡਨ ਮਾਰਕ੍ਰਮ (ਕਪਤਾਨ), ਹੇਨਰਿਕ ਕਲਾਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਅਕੇਲ ਹੋਸੀਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਉਮਰਾਨ ਮਲਿਕ

Manoj

This news is Content Editor Manoj