IPL 2023 : ਯਸ਼ਸਵੀ ਦਾ ਸ਼ਾਨਦਾਰ ਸੈਂਕੜਾ, ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 213 ਦੌੜਾਂ ਦਾ ਵੱਡਾ ਟੀਚਾ

04/30/2023 9:38:19 PM

ਮੁੰਬਈ, (ਭਾਸ਼ਾ)– ਆਈਪੀਐੱਲ 2023 ਦਾ 42ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।  ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਯਸ਼ਸਵੀ ਜਾਇਸਵਾਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ  7 ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਮੁੰਬਈ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ।

ਇਹ ਵੀ ਪੜ੍ਹੋ : ਇਸ ਸ਼ਹਿਰ 'ਚ ਕ੍ਰਿਕਟ ਅਕੈਡਮੀ ਖੋਲ੍ਹਣਗੇ ਯੁਵਰਾਜ ਸਿੰਘ, ਖਿਡਾਰੀਆਂ ਨੂੰ ਮਿਲੇਗਾ ਕੌਮਾਂਤਰੀ ਪਲੇਟਫਾਰਮ

ਰਾਜਸਥਾਨ ਲਈ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 62 ਗੇਂਦਾਂ 'ਤੇ 16 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ  124 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੋਸ ਬਟਲਰ ਨੇ 18, ਕਪਤਾਨ ਸੰਜੂ ਸੈਮਸਨ ਨੇ 14 ਦੌੜਾਂ, ਦੇਵਦੱਤ ਪੱਡੀਕਲ 2 ਦੌੜਾਂ, ਜੇਸਨ ਹੋਲਡਰ ਨੇ 11 ਦੌੜਾਂ, ਸ਼ਿਮਰੋਨ ਹੇਟਮਾਇਰ ਨੇ 8 ਦੌੜਾਂ, ਧਰੁਵ ਜੁਰੇਲ ਨੇ 2 ਦੌੜਾਂ ਬਣਾਈਆਂ। ਮੁੰਬਈ ਲਈ ਜੋਫਰਾ ਆਰਚਰ ਨੇ 1, ਰਿਲੀ ਮੇਰਡਿਥ 1, ਪੀਯੂਸ਼ ਚਾਵਲਾ ਨੇ 2 ਤੇ ਅਰਸ਼ਦ ਖਾਨ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਦਾ ਅਹਿਮ ਬਿਆਨ, ਕਿਹਾ-ਭਾਜਪਾ ਦੇ ਰਾਜ ’ਚ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ

ਪਲੇਇੰਗ 11 

ਮੁੰਬਈ
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਕੈਮਰਨ ਗ੍ਰੀਨ, ਟਿਮ ਡੇਵਿਡ, ਤਿਲਕ ਵਰਮਾ, ਨੇਹਲ ਵਢੇਰਾ, ਅਰਜੁਨ ਤੇਂਦੁਲਕਰ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਫ, ਜੋਫਰਾ ਆਰਚਰ।

ਰਾਜਸਥਾਨ
ਯਸ਼ਸਵੀ ਜਾਇਸਵਾਲ, ਜੋਸ ਬਟਲਰ, ਦੇਵਦੱਤ ਪੱਡੀਕਲ, ਸੰਜੂ ਸੈਮਸਨ (ਕਪਤਾਨ), ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਧਰੁਵ ਜੁਰੇਲ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਸੰਦੀਪ ਸ਼ਰਮਾ, ਟ੍ਰੇਂਟ ਬੋਲਟ
 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh