IPL 2022 : ਜੋਸ ਬਟਲਰ ਦਾ ਸ਼ਾਨਦਾਰ ਸੈਂਕੜਾ, ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 194 ਦੌੜਾਂ ਦਾ ਟੀਚਾ

04/02/2022 5:25:55 PM

ਸਪੋਰਟਸ ਡੈਸਕ- ਅੱਜ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦਾ 9ਵਾਂ ਮੈਚ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਨਿਰਧਾਰਤ 20 ਓਵਰਾਂ 'ਚ ਜੋਸ ਬਟਲਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਮੁੰਬਈ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜਸਥਾਨ ਵਲੋਂ ਜੋਸ ਬਟਲਰ ਨੇ 100 ਦੌੜਾਂ ਦੌੜਾਂ ਦੀ ਪਾਰੀ ਖੇਡੀ। ਜੋਸ ਬਟਲਰ ਨੇ ਆਪਣੀ ਪਾਰੀ ਦੇ ਦੌਰਾਨ 11 ਚੌਕੇ 5 ਛੱਕੇ ਲਗਾਏ।

PunjabKesari

ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 1 ਦੌੜ ਕੇ ਨਿੱਜੀ ਸਕੋਰ 'ਤੇ ਬੁਮਰਾਹ ਦੀ ਗੇਂਦ 'ਤੇ ਟਿਮ ਡੇਵਿਡ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਰਾਜਸਥਾਨ ਨੂੰ ਦੂਜਾ ਝਟਕਾ ਉਦੋਂ ਲਗਾ ਜਦੋਂ ਦੇਵਦੱਤ ਪਡੀਕੱਲ 07 ਦੌੜਾਂ ਦੇ ਨਿੱਜੀ ਸਕੋਰ 'ਤੇ ਟਾਈਮਲ ਮਿਲਸ ਦੀ ਗੇਂਦ 'ਤੇ ਰੋਹਿਤ ਸ਼ਰਮਾ ਨੂੰ ਕੈਚ ਦੇ ਕੇ ਆਊਟ ਹੋ ਗਏ। ਰਾਜਸਥਾਨ ਦੀ ਤੀਜੀ ਵਿਕਟ ਸੰਜੂ ਸੈਮਸਨ ਦੇ ਤੌਰ 'ਤੇ ਡਿੱਗੀ। ਸੈਮਸਨ 30 ਦੌੜਾਂ ਦੇ ਨਿੱਜੀ ਸਕੋਰ 'ਤੇ ਪੋਲਾਰਡ ਦੀ ਗੇਂਦ 'ਤੇ ਤਿਲਕ ਵਰਮਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਰਾਜਸਥਾਨ ਦੀ ਚੌਥੀ ਵਿਕਟ ਸ਼ਿਮਰੋਨ ਹੇਟਮਾਇਰ ਦੇ ਤੌਰ ਡਿੱਗੀ ਸ਼ਿਮਰੋਨ ਨੇ 3 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜੋਸ ਬਟਲਰ ਵੀ 100 ਦੌੜਾਂ ਬਣਾ ਕੇ ਆਊਟ ਹੋਏ। ਬਟਲਰ ਨੇ ਆਪਣੀ ਪਾਰੀ ਦੇ ਦੌਰਾਨ 11 ਚੌਕੇ ਤੇ 5 ਛੱਕੇ ਲਗਾਏ। ਮੁੰਬਈ ਵਲੋਂ ਜਸਪ੍ਰੀਤ ਬੁਮਰਾਹ ਨੇ 3, ਟਾਈਮਲ ਮਿਲਸ ਨੇ 2 ਤੇ ਕੀਰੋਨ ਪੋਲਾਰਡ ਨੇ 1 ਵਿਕਟ ਲਈ। 

ਇਹ ਵੀ ਪੜ੍ਹੋ : ਵਿਸ਼ਵ ਪ੍ਰਸਿੱਧ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਬਣਾਏ ਹਨ ਕਈ ਵਿਸ਼ਵ ਰਿਕਾਰਡ

PunjabKesari

ਇਹ ਵੀ ਪੜ੍ਹੋ : IPL 2022 : ਕੋਲਕਾਤਾ ਦੀ ਸ਼ਾਨਦਾਰ ਜਿੱਤ, ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਪਲੇਇੰਗ ਇਲੈਵਨ

ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨਵਦੀਪ ਸੈਣੀ, ਪ੍ਰਸਿੱਧ ਕ੍ਰਿਸ਼ਣਾ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਅਨਮੋਲਪ੍ਰੀਤ ਸਿੰਘ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੇਨੀਅਲ ਸੈਮਸ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਬਾਸਿਲ ਥੰਪੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News