ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਪਾਰੀ ਤੋਂ ਸਭ ਤੋਂ ਜ਼ਿਆਦਾ ਹੈਰਾਨ ਸੀ: ਪੈਟ ਕਮਿੰਸ

04/07/2022 3:07:51 PM

ਪੁਣੇ (ਭਾਸ਼ਾ)- ਪੈਟ ਕਮਿੰਸ ਹਰ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜਣਾ ਚਾਹੁੰਦੇ ਸਨ ਪਰ ਆਸਟਰੇਲੀਆਈ ਟੈਸਟ ਕਪਤਾਨ ਨੇ ਮੰਨਿਆ ਹੈ ਕਿ ਉਸ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਕੋਲਕਾਤਾ ਨਾਈਟ ਰਾਈਡਰਜ਼ ਦੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ 15 ਗੇਂਦਾਂ ਵਿੱਚ ਨਾਬਾਦ 56 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਉਹ ਕਿਸੇ ਹੋਰ ਵਿਅਕਤੀ ਨਾਲੋਂ ਜ਼ਿਆਦਾ ਹੈਰਾਨ ਸਨ। ਮੌਜੂਦਾ ਦੌਰ 'ਚ ਦੁਨੀਆ ਦੇ ਸਰਵੋਤਮ ਗੇਂਦਬਾਜ਼ਾਂ 'ਚੋਂ ਇਕ ਕਮਿੰਸ ਨੇ ਬੁੱਧਵਾਰ ਨੂੰ ਇੱਥੇ ਮੁੰਬਈ 'ਤੇ ਨਾਈਟ ਰਾਈਡਰਜ਼ ਨੂੰ ਪੰਜ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਕੇ ਸਭ ਤੋਂ ਤੇਜ਼ ਅਰਧ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਕਮਿੰਸ ਨੇ ਸਿਰਫ਼ 14 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਕੇ ਲੋਕੇਸ਼ ਰਾਹੁਲ ਦੇ ਸਭ ਤੋਂ ਤੇਜ਼ IPL ਅਰਧ ਸੈਂਕੜੇ ਦੀ ਬਰਾਬਰੀ ਕਰ ਕੀਤੀ, ਜਿਸ ਨਾਲ ਨਾਈਟ ਰਾਈਡਰਜ਼ ਨੇ 24 ਗੇਂਦਾਂ ਬਾਕੀ ਰਹਿੰਦੇ ਹੀ ਮੁੰਬਈ ਦੇ 162 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ।

ਕਮਿੰਸ ਨੇ ਮੈਚ ਤੋਂ ਬਾਅਦ ਕਿਹਾ, ''ਮੈਨੂੰ ਲੱਗਦਾ ਹੈ ਕਿ ਉਸ ਪਾਰੀ ਤੋਂ ਮੈਂ ਸਭ ਤੋਂ ਵੱਧ ਹੈਰਾਨ ਸੀ। ਖ਼ੁਸ਼ੀ ਹੋਈ ਕਿ ਮੈਂ ਉਹ ਪਾਰੀ ਖੇਡੀ। ਜਦੋਂ ਮੈਂ ਗੇਂਦ ਦੇ ਨੇੜੇ ਆਇਆ ਤਾਂ ਮੈਂ ਵੱਡੇ ਸ਼ਾਟ ਖੇਡਣ ਬਾਰੇ ਸੋਚ ਰਿਹਾ ਸੀ।'' ਉਨ੍ਹਾਂ ਕਿਹਾ, 'ਜਦੋਂ ਮੈਂ ਬੱਲੇਬਾਜ਼ੀ ਲਈ ਆਇਆ ਤਾਂ ਸਾਡੀ ਟੀਮ ਮੁਸ਼ਕਲ 'ਚ ਸੀ। ਇਸ ਲਈ ਮੈਂ ਸਪੱਸ਼ਟ ਸੀ ਕਿ ਮੈਨੂੰ ਵੱਡੇ ਸ਼ਾਟ ਖੇਡਣੇ ਹਨ। ਜਦੋਂ ਵੀ ਮੈਂ ਉਸ (ਜਸਪ੍ਰੀਤ ਬੁਮਰਾਹ) ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਵੱਧ ਤੋਂ ਵੱਧ ਹਿੱਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਖੁਸ਼ਕਿਸਮਤੀ ਨਾਲ ਮੈਂ ਅੱਜ ਕੁਝ ਸ਼ਾਟ ਖੇਡਣ ਵਿਚ ਸਫ਼ਲ ਰਿਹਾ।' ਕੇ.ਕੇ.ਆਰ. ਨੂੰ ਇੱਕ ਸਮੇਂ ਜਿੱਤ ਲਈ 30 ਗੇਂਦਾਂ ਵਿੱਚ 35 ਦੌੜਾਂ ਦੀ ਲੋੜ ਸੀ ਪਰ ਦੁਨੀਆ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਕਮਿੰਸ ਨੇ ਸਿਰਫ਼ 6 ਗੇਂਦਾਂ ਵਿੱਚ ਇੰਨੀਆਂ ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 6 ਛੱਕੇ ਅਤੇ 4 ਚੌਕੇ ਲਾਏ। ਕਮਿੰਸ ਨੇ ਵੈਂਕਟੇਸ਼ ਅਈਅਰ (41 ਗੇਂਦਾਂ ਵਿਚ ਨਾਬਾਦ 50 ਦੌੜਾਂ) ਨਾਲ 61 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਈ।

cherry

This news is Content Editor cherry