IPL 2022 : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ''ਤੇ ਲੱਗਾ ਭਾਰੀ ਜੁਰਮਾਨਾ, ਇਹ ਰਹੀ ਵੱਡੀ ਵਜ੍ਹਾ

04/08/2022 1:51:30 PM

ਸਪੋਰਟਸ ਡੈਸਕ- ਲਖਨਊ ਸੁਪਰ ਜਇੰਟਸ ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਮੈਚ 'ਚ ਦਿੱਲੀ ਕੈਪੀਟਲਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੂੰ ਇਕ ਹੋਰ ਝਟਕਾ ਲੱਗਾ ਹੈ। ਪੰਤ 'ਤੇ ਹੌਲੀ ਓਵਰ ਗਤੀ ਲਈ ਜੁਰਮਾਨਾ ਲਾਇਆ ਗਿਆ ਹੈ। ਆਈ. ਪੀ. ਐੱਲ. ਦੇ ਜ਼ਾਬਤੇ ਦੇ ਤਹਿਤ ਘੱਟੋ-ਘੱਟ ਓਵਰ ਰੇਟ ਅਪਰਾਧਾਂ ਨਾਲ ਸਬੰਧਤ ਸੀਜ਼ਨ ਦਾ ਇਹ ਟੀਮ ਦਾ ਪਹਿਲਾ ਅਪਰਾਧ ਹੈ। ਇਸ ਲਈ ਦਿੱਲੀ ਕੈਪੀਟਲਸ ਦੇ ਕਪਤਾਨ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : IPL 2022 : ਮੈਚ ਗੁਆਉਣ ਦੇ ਬਾਅਦ ਦਿੱਲੀ ਦੇ ਕਪਤਾਨ ਪੰਤ ਨੇ ਦੱਸਿਆ- ਆਖ਼ਰ ਕਿੱਥੇ ਹੋਈ ਗ਼ਲਤੀ

ਮੈਚ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਸ ਨੇ ਪ੍ਰਿਥਵੀ ਸ਼ਾਹ (61) ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਪੰਤ (39) ਤੇ ਸਰਫਰਾਜ਼ ਖ਼ਾਨ (36) ਦੀ ਬਦੌਲਤ 3 ਵਿਕਟਾਂ ਦੇ ਨੁਕਸਾਨ 'ਤੇ 149 ਦੌੜਾਂ ਬਣਾਈਆਂ। ਜਵਾਬ 'ਚ ਉਤਰੀ ਲਖਨਊ ਨੇ ਹਮਲਾਵਰ ਸ਼ੁਰੂਆਤ ਕੀਤੀ। ਹਾਲਾਂਕਿ ਕੇ. ਐੱਲ.  ਰਾਹੁਲ ਦੇ ਆਊਟ ਹੋਣ ਦੇ ਬਾਅਦ ਟੀਮ ਥੋੜ੍ਹਾ ਡਾਵਾਂਡੋਲ ਹੋਈ ਪਰ ਕੁਇੰਟਨ ਡੀ ਕਾਕ ਨੇ ਚੰਗੀ ਤਰ੍ਹਾਂ ਸੰਭਾਲਿਆ ਤੇ 80 ਦੌੜਾਂ ਦੀ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : ਪੁਆਇੰਟ ਟੇਬਲ 'ਚ ਫੇਰਬਦਲ, ਲਖਨਊ ਪਹੁੰਚੀ ਦੂਜੇ ਸਥਾਨ 'ਤੇ

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤੀਸ਼ ਰਾਣਾ ਨੂੰ ਪੁਣੇ 'ਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੀ ਟੀਮ ਦੇ ਮੈਚ ਦੇ ਦੌਰਾਨ ਇੰਡੀਅਨ ਪ੍ਰੀਮੀਅਰ (ਆਈ ਪੀ ਐੱਲ) ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਫਿੱਟਕਾਰ ਲਗਾਈ ਸੀ ਤੇ ਮੈਚ ਮੈਚ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਸੀ। ਜਦਕਿ ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਨੂੰ ਪੁਣੇ 'ਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਪਣੀ ਟੀਮ ਦੇ ਮੈਚ ਦੇ ਦੌਰਾਨ ਜ਼ਾਬਤੇ ਦੀ ਉਲੰਘਣਾ ਲਈ ਫਿੱਟਕਾਰ ਲਾਈ ਗਈ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh